![]() |
ਅੰਜਨਾ ਮੈਨਨ |
ਅੱਜ ਤੀਆਂ ਵੀ ਸੁੱਕ ਰਹੀਆਂ ਨੇ ,
ਅੱਜ ਧੀਆਂ ਵੀ ਮੁੱਕ ਰਹੀਆਂ ਨੇ.
ਹੁਣ ਤੀਆਂ ਨਾ ਫੁਲਕਾਰੀਆਂ ,
ਨਾ ਧੀਆਂ ਦੀਆਂ ਕਿਲਕਾਰੀਆਂ .
ਧੀਆਂ ਕੁੱਖ 'ਚ ਹੀ ਮਰਦੀਆਂ ਨੇ ,
ਤੀਆਂ ਫੰਕਸ਼ਨੀ ਹੀ ਸਜਦੀਆਂ ਨੇ .
ਤੀਆਂ, ਧੀਆਂ ਅੱਜ ਵੀ ਸਾਂਝੀਆਂ ਨੇ ,
ਮਾਸੀ,ਭੂਆ ਤੋਂ ਬਸ ! ਵਾਂਝੀਆਂ ਨੇ .
ਤੀਆਂ ਦਾ ਨਾ ਅੱਜ ਰਿਹਾ ਰੁਝਾਨ ,
ਇੰਟਰਨੈੱਟ ਦਾ ਹੈ ਵਧਿਆ ਚਲਾਨ .
ਧੀਆਂ,ਤੀਆਂ 'ਚ ਜਦ ਵੀ ਜੁੜ੍ਹੀਆਂ,
ਸਰਬੱਤ ਦੀ ਖੈਰ ਮਨਾ ਕੇ ਹੀ ਮੁੜੀਆਂ .
ਧੀਆਂ ਤੇ ਤੀਆਂ ਦੀ ਅੱਜ ਥੋੜ ਹੈ ,
ਜਾਗੋ! ਵਿਰਸੇ ਨੂੰ ਸਾਂਭਣ ਦੀ ਲੋੜ ਹੈ .
ਅੰਜਨਾ ਮੈਨਨ email: akmbnl@gmail.com