ਕਵਿਤਵਾਂ

ਅਸੀਂ ਪਰਿੰਦੇ ਹੋ ਨਾ ਸਕੇ !
ਅਮਰਦੀਪ ਸਿੰਘ ਗਿੱਲ 
ਅਸੀਂ ਸਾਰੀ ਉਮਰ ਲੋਚਦੇ ਰਹੇ
ਪਰਿੰਦੇ ਹੋਣਾ ,
ਪਰ ਅਫਸੋਸ
ਅਸੀਂ ਪਰਿੰਦੇ ਹੋ ਨਾ ਸਕੇ !
ਸਾਡੇ ਕੋਲ ਉਂਝ ਸਭ ਕੁੱਝ ਸੀ
ਪਰਿੰਦਿਆਂ ਵਾਲਾ ,
ਚੁੰਝ ਸੀ , ਖੰਭ ਸਨ , ਆਲ੍ਹਣੇ ਸਨ
ਤੇ ਪਿੰਜਰੇ ਵੀ ,
ਸਾਡੇ ਕੋਲ ਅੰਬਰ ਵੀ ਸੀ
ਤੇ ਉਡਾਰੀ ਦਾ ਸੁਪਨਾ ਵੀ ,
ਪਰ ਫਿਰ ਵੀ ਪਤਾ ਨਹੀਂ ਕਿਉਂ
ਅਸੀਂ ਪਰਿੰਦੇ ਹੋ ਨਾ ਸਕੇ !
ਸਾਡੇ ਕੋਲ ਰੰਗ ਦੀ ਪਛਾਣ ਵੀ ਸੀ
ਤੇ ਨਸਲ ਦੀ ਵੀ ,
ਅਸੀਂ ਆਂਡੇ ਦਿੰਦੇ ਸਾਂ
ਬੱਚੇ ਵੀ ਕੱਢਦੇ ਸਾਂ
ਤੇ ਬੱਚੇ ਖੰਭ ਵੀ ਫੜਫੜਾਉਂਦੇ ਸਨ ,
ਪਰ ਉੱਡ ਨਾ ਅਸੀਂ ਸਕੇ ਕਦੇ
ਅਤੇ ਨਾ ਹੀ ਸਾਡੇ ਬੱਚੇ !
ਇੱਕ ਉਡਾਰੀ ਦੀ ਅਸਮਰੱਥਾ ਨੇ
ਸਾਨੂੰ ਹੋਣ ਨਾ ਦਿੱਤਾ ਪਰਿੰਦੇ !
ਅਸੀਂ ਆਲ੍ਹਣਿਆਂ ਦੇ ਬਨੇਰਿਆਂ ਤੋਂ
ਉਡਾਰੀ ਦੀ ਹਸਰਤ 'ਚ  
ਜਾਂ ਤਾਂ ਕੈਦ ਹੋਏ
ਚਾਂਦੀ ਦੇ ਪਿੰਜਰਿਆਂ '
ਤੇ ਜਾਂ ਜਾ ਕੇ ਬੈਠਦੇ ਰਹੇ
ਸੋਨ-ਛੱਤਰੀਆਂ ਤੇ ,
ਅੰਬਰਾਂ ਦੀ ਨੀਲੱਤਣ ਦਾ ਪਾਸਾਰ
ਸਾਡੇ ਲਈ ਹਮੇਸ਼ਾ
ਸੁਪਨਾ ਹੀ ਬਣਿਆ ਰਿਹਾ !
ਅਸੀ ਸੁਪਨਿਆਂ ਨੂੰ ਜਿਉਂਦੇ
ਤੇ ਫਿਰ ਉਨਾਂ ਦੀ ਤਾਬੀਰ ਲਈ ਤਰਸਦੇ
ਪਰਿੰਦੇ ਹੋ ਨਾ ਸਕੇ !
- ਅਮਰਦੀਪ ਸਿੰਘ ਗਿੱਲ 9988262870
************************************************
ਦੋ ਹੀ ਕਾਰਗਰ ਤਰੀਕੇ ਨੇ
ਅਮਰਜੀਤ ਦਬੜੀਖਾਨਾ
ਦੋ ਹੀ ਕਾਰਗਰ ਤਰੀਕੇ ਨੇ ਲੁੱਟਣ ਦੇ ਲਾਲਚ ਦਿਓ ਅਤੇ ਡਰਾਓ ਆਦਮੀ ਨੂੰ
ਨਰਕਾਂ ਦੀ ਅੱਗ, ਸੁਰਗ ਦਾ ਲਾਲਚ ਹਰ ਵਕਤ ਇਹ ਹੀ ਦਿਖਾਓ ਆਦਮੀ ਨੂੰ
ਕਿਰਤ ਕਰੋ ਤੇ ਇਛਾ ਫਲ ਦੀ ਕਰੋ,ਆਖੋ ਮੰਦਰੀਂ ਚੜ੍ਹਾਵਾ ਚੜਾਓ ਆਦਮੀ ਨੂੰ
ਚੁਰਾਸੀ ਲੱਖ ਜੂਨ ਤੋਂ ਮੁਕਤ ਜੇ ਹੋਣਾ ਗਧਾ ਬਨਣ ਲਈ ਸਮਝਾਓ ਆਦਮੀ ਨੂੰ
ਤਰਕ ,ਦਲੀਲਾਂ ਲਈ ਨਫ਼ਰਤ ਸਿਖਾਓ ਬਸ ਲਾਈਲੱਗ ਹੀ ਬਣਾਓ ਆਦਮੀ ਨੂੰ
ਧਰਮ ਸਥਾਨਾਂ ਤੇ ਜੋ ਮੱਥਾ ਨਾ ਟੇਕੇ ਬਸ ਆਦਮੀ ਤੋਂ ਹੀ ਉਸ ਵਢਾਓ ਆਦਮੀ ਨੂੰ
ਲੁੱਟ ,ਗਰੀਬੀ ਉਪਰ ਵਾਲੇ ਦੀ ਹੀ ਰਜਾ ਹੈ ਭਾਣੇ 'ਚ ਰਹਿਣਾ ਸਿਖਾਓ ਆਦਮੀ ਨੂੰ
ਪਾਗਲ ਨੇ ਜੋ ਆਪਣੇ ਹਕੂਕ ਮੰਗਦੇ ਨੇ ਭਾਵੀ ਦਾ ਫਲਸਫਾ ਪੜ੍ਹਾਓ ਆਦਮੀ ਨੂੰ
ਸੰਤਾਂ ਨੇ ਵੱਸ ਕਰ ਲਈ ਹੈ ਇਹ ਮਾਇਆ,ਹੋਰਾਂ ਲਈ ਨਾਗਣੀ ਬਚਾਓ ਆਦਮੀ ਨੂੰ
ਸਾਇੰਸ ਦੀ ਨਿੰਦਿਆ ਕਰੋ ਜਿੰਨੀ ਹੋਵੇ ਵਿਗਿਆਨ ਖਿਲਾਫ ਭੜਕਾਓ ਆਦਮੀ ਨੂੰ
ਜਹਾਜਾਂ 'ਚ ਝੂਟੇ ਲਉ ਐਪਰ ਆਖੋ ਕਿ ਜੋ ਵਿਗਿਆਨੀ ਹੈ ਮਾਰ ਮੁਕਾਓ ਆਦਮੀ ਨੂੰ
ਧਰਤੀ ਬਲਦ ਦੇ ਸਿੰਗ 'ਤੇ ਹੀ ਖੜ੍ਹੀ ਹੈ ,ਨਹੀਂ ਘੁੰਮਦੀ ਕਹਿ ਬਹਿਕਾਓ ਆਦਮੀ ਨੂੰ
ਹਿੰਦੂ,ਮੁਸਲਿਮ ,ਸਿੱਖ ਈਸਈ ਬਣਾਓ ਐਪਰ ਨਾ ਬੰਦਾ ਕਦੇ ਵੀ ਬਣਾਓ ਆਦਮੀ ਨੂੰ
ਐ ਸ਼ਾਕਾਹਾਰੀ ਸ਼ਿਕਾਰੀ ਬਾਬਿਓ ਇਹ ਖੁੱਲੀ ਹੈ ਤੁਹਾਨੂੰ ਕਿ ਲੁੱਟੋ, ਖਾਓ ਆਦਮੀ ਨੂੰ
ਅਮਰਜੀਤ ਦਬੜੀਖਾਨਾ 9417120427
************************************************

ਅਕਲ ਦੀ ਪੁੜੀ

ਅੰਗਰੇਜ ਸਿੰਘ

ਮੈਂ ਮੈਂ ਮੈਂ ਸਚੀ ਸਰਕਾਰ ,ਆ ਗੀ ਥੋਡੇ ਦਰ ਦੇ ਬਾਹਰ,ਲਾ ਲਾ ਕੇ ਸੰਗਤ ਦਰਬਾਰ,
ਨੀ ਥੋਨੂੰ ਜਿਉਣ ਸਿਖਾਵਾਂਗੇ ,ਜੇ ਨਾ ਫਿਰ ਵੀ ਆਈਆਂ  ਸੂਤ, ਫਿਰ ਥੋਨੂੰ ਜੇਲ  ਦਿਖਾਵਾਂਗੇ 
ਮੇਰੀ ਮਿਠੀ ਮਿਠੀ ਬਾਣੀ ,ਉਚੇ ਮਹਿਲਾਂ ਵਾਲੀ ਰਾਣੀ , ਥੋਡੇ ਘਰਾਂ ਦਾ ਪੀਵਾਂ ਪਾਣੀ ,
ਏਨੀ ਗੱਲ ਕੀ ਥੋੜੀ ਆ, ਲਾ ਕੇ ਸੰਘ ਪਾੜਵੇਂ ਨਾਹਰੇ ,ਕਿਉਂ ਸਾਡੀ ਪੂਛਹ ਮਰੋੜੀ ਆ
ਤੜਕੇ ਉਠ ਸਿਟਦੀਆਂ ਗੋਹਾ, ਪਸੂਆਂ ਥੱਲੇ ਫੇਰੋਂ ਫਹੁੜਾ ,ਥੋਨੂੰ ਅਕਲ ਜਮਾਂ ਨੀ ਭੋਰਾ ,
ਨਾਲੇ ਅਕਲ ਸਿਖਾਵਾਂਗੇ ,ਜੇ ਨਾ ਫਿਰ ਵੀ ਆਈਆਂ  ਸੂਤ ,ਫਿਰ ਥੋਨੂੰ ਜੇਲ  ਦਿਖਾਵਾਂਗੇ  
ਦੱਸੋ ਕਿਹੜੇ ਥੋਡੇ ਕਿਆਰੇ ,ਐਵੇਂ ਹੋਣੇ ਚਾਰ ਸਿਆੜੇ, ਬੋਲੋਂ ਹੋ ਹੋ ਔਖੇ ਭਾਰੇ ,
ਵਿਚੋਂ ਮੁਸ੍ਕ ਮਾਰਦਾ ਏ, ਪਿਉਣਾ ਲਾਲਾ ਸਾਡਾ ਯਾਰ ,ਹੁਕਮ ਮੇਰੀ ਸਰਕਾਰ ਦਾ ਏ
ਹਾਇ  ਹਾਇ  ਮਰ੍ਜੇੰ ਨੀ ਤੂੰ ਡਾਇਣੇ,  ਨੀ ਤੇਨੂੰ ਪਾਈ ਵੋਟ ਸੁਦੈਣੇ ,ਕਾਹਦੇ  ਸਾਥੋਂ ਬਦਲੇ ਲੈਣੇ ,
ਵੈਰਨ ਬਣਗੀ ਨੰਨੀਏਂ  ਨੀ, ਉਹਤੋਂ ਲੈਕੇ ਹੱਡ ਦਲਾਲੀ ,ਹੋਗੀ ਸੇਠਾਂ ਵੰਨੀਏਂ ਨੀ  
ਸਾਡੇ ਖੇਤ ਚਾਂਦੀ ਦੇ ਝਰਨੇ, ਕਣਕ ਕਪਾਹਾਂ ਝੋਨੇ ਨਰਮੇ, ਕਾਹਤੋਂ ਖੋਹ ਸਾਥੋਂ ਬੇਸ੍ਰ੍ਮੇੰ,
 ਕਰਿਆ ਜੁਲਮ ਤੂੰ ਡਾਢਾ ਨੀ, ਹੁਣ ਕਿਉਂ ਹੱਡ ਖਾਣ ਨੂੰ ਫਿਰਦੀ, ਪੀ ਕੇ ਖੂਨ ਤੂੰ ਸਾਡਾ ਨੀ
ਅਸੀਂ ਤਾਂ ਸਿਧੀਆਂ ਸਾਦੀਆਂ ਮਾਈਆਂ ਕਰੀਏ ਖੇਤਾਂ ਵਿਚ ਕਮਾਈਆਂ ,ਸਾਨੂੰ ਤਾ ਅੱਜ ਅਕਲਾਂ ਆਈਆਂ
ਤੂੰ ਸਾਥਣ ਬਣਗੀ ਨਾਗਾਂ ਦੀ, ਸਾਡੀ ਖੋਹ ਕੇ ਟੁੱਕ ਦੀ ਬੁਰਕੀ, ਤੂੰ ਰੰਨ ਬਣਗੀ ਕਾਗਾਂ ਦੀ
ਅੱਕ ਕੇ ਕਮਰਕੱਸੇ ਨੇ ਕਰਲੇ , ਆਪਣੇ ਸਿਰ ਤਲੀਆਂ ਤੇ ਧਰਲੇ, ਮਗਰੋਂ ਜਿਉਣਾ ਪਹਿਲਾਂ ਮਰਲੇ ,
ਹੁਣ ਤਾਂ ਜੇਲ ਵੀ ਜਾਵਾਂਗੇ ,ਸਾਡਾ ਜਦੋਂ ਚੜ ਗਿਆ ਜੋਰ ,ਫਿਰ ਤੇਰੀ ਛਾਲ ਲੁਆਵਾਂਗੇ
ਅੰਗਰੇਜ ਸਿੰਘ 9646114640 
************************************************
ਘਰ ਘਰ ਅੰਦਰ ਧਰਮਸਾਲ
ਬਿਕਰਮਜੀਤ ਸਿੰਘ 'ਜੀਤ' 
ਘਰ ਘਰ ਅੰਦਰ ਧਰਮਸਾਲ, ਸੀ ਪ੍ਰਥਾ ਚਲੀ ਜਗ ਅੰਦਰ  
ਨਾਮ ਦੀ ਉੱਥੇ ਬਰਖਾ ਹੁੰਦੀ, ਉਹ ਸੱਚਮੁਚ ਸੀ ਹਰਿਮੰਦਰ
ਸੰਗਤ ਜੁੜਦੀ ਸਾਂਝ ਪ੍ਰਭਾਤੀ, ਹਰਜੱਸ ਕੱਥਾ ਕੀਰਤਨ ਹੋਂਦੇ
ਜੱਪ ਤੱਪ ਲੋਕੀਂ ਆ ਕੇ ਕਰਦੇ, ਨਿਤ ਅਪਣਾਂ ਹਿਰਦਾ ਧੋਂਦੇ

ਜੋ ਆਂਦਾ ਸੋ ਰਾਜ਼ੀ ਜਾਂਦਾ, ਨਾਲ ਰਹਿਮਤਾਂ ਭਰਦਾ ਝੋਲੀ
ਮਨ ਬਾਂਛਤ ਫ਼ਲ ਮਿਲਦੇ ਉਸਨੂੰ, ਜੋ ਜਾਂਦਾ ਗੁਰੂ ਤੋਂ ਘੋਲੀ
ਲੰਗਰ ਗੁਰੂ ਦਾ ਚਲੇ ਨਿਰੰਤਰ, ਤ੍ਰਿਪਤ ਹੋਵਣ ਮਾਈ ਭਾਈ
ਕਰਕੇ ਤੱਨ ਮਨ ਧਨ ਦੀ ਸੇਵਾ, ਸਨ ਕਰਦੇ ਸਫ਼ਲ ਕਮਾਈ

ਲੰਘਿਆ ਸਮਾਂ ਹੁਣ ਧਰਮਸਾਲ ਨੂੰ, ਨੇਂ ਕਹਿੰਦੇ ਗੁਰੂਦੁਆਰਾ
ਉੱਚੀਆਂ ਉੱਚੀਆਂ ਕੰਧਾਂ ਉੱਤੇ, ਲਗਿਆ ਸੰਗਮਰਮਰ ਭਾਰਾ
ਗੁੰਬਦ ਅਤੇ ਪਾਲਕੀ ਉੱਪਰ, ਵੇਖੋ ਲਗਿਐ ਸੋਨਾ ਈ ਸੋਨਾ
ਪਹਿਰਾ ਹੁਣ ਕਲਜੁਗ ਦਾ ਇੱਥੇ ਜਿਨ੍ਹੇਂ ਮਲਿਐ ਕੋਨਾ ਕੋਨਾ

ਪਾਠ ਕੀਰਤਨ ਕੱਥਾ ਸਮਾਗਮ, ਹੈ ਆਈ ਇਨ੍ਹਾਂ ਦੀ ਹੋੜ
ਕਰਮਕਾਂਡ ਹੁਣ ਵਧਦੇ ਜਾਂਦੇ, ਪਈ ਸੱਚੀ ਸ਼ਰਧਾ ਦੀ ਥ੍ਹੋੜ
ਮਰਯਾਦਾ ਨੂੰ ਤਾਕ ਤੇ ਰੱਖ ਕੇ, ਬਣ ਗਈ ਏ ਦੁਕਾਨਦਾਰੀ
ਸ਼ਰਮ ਨਾਲ ਸਿਰ ਨੀਵਾਂ ਹੋਂਦੈ, ਇਹ ਵੇਖ ਕੇ ਕਾਰਗੁਜ਼ਾਰੀ

ਬਹੁਤੇ ਗੁਰੂ ਘਰਾਂ 'ਚ ਲਾਇਐ, ਅਜ ਸਿਆਸਤ ਨੇਂ ਡੇਰਾ
ਲਾਲੋ ਜੇਹੇ ਕਰਕੇ ਪਾਸੇ, ਪਾਇਐ ਮਲਕ ਵਰਗਿਆਂ ਘੇਰਾ
ਹੋ ਰਹੇ ਨੇਂ ਪ੍ਰਚਾਰ ਕਰਨ ਹਿਤ, ਸਮਾਗਮ ਅੱਤ ਖਰਚੀਲੇ
ਪਵਿੱਤਰ ਗੁਰੂ ਕੇ ਲੰਗਰ ਵੀ ਹੁਣ, ਬਣ ਗਏ ਭੋਜ ਰਸੀਲੇ

ਲਿਸ਼ ਲਿਸ਼ ਕਰਦੇ ਗੁਰੂਦੁਆਰੇ, ਐਪਰ ਸੰਗਤ ਹੋਈ ਸਵਾਈ
ਸਮਾਂ ਸੰਭਾਲ ਸਵੋ ਗੁਰਸਿੱਖੋ, ਲੋੜ ਸਹੀ ਪ੍ਰਚਾਰ ਦੀ ਆਈ
ਆਓ ਉੱਦਮ ਕਰੀਏ ਐਸਾ, ਪ੍ਰਣ ਕਰੀਏ ਅਸੀਂ ਇਹ ਸਾਰੇ
ਇਕ ਇਕ ਸਿੱਖ ਇਕ ਇਕ ਨੂੰ ਪ੍ਰੇਰੇ, ਲੈ ਆਵੇ ਗੁਰੂਦੁਆਰੇ

ਮਹੰਤਾਂ ਤੋਂ ਸਨ ਮੁਕਤ ਕਰਾਏ, ਜਦ ਅਸਾਂ ਇਹ ਗੁਰੂਦੁਆਰੇ
ਸ਼ੁਕਰ ਗੁਰੂ ਦਾ ਕੀਤਾ ਸੀ ਤਦ, ਇਕ ਮੁੱਠ ਸਾਂ ਅਸੀਂ ਸਾਰੇ
ਗੁਰੂ ਘਰਾਂ ਦੀ ਰਾਖੀ ਦੇ ਹਿਤ, ਕੁਖ ਅਜ ਵੀ ਐਸਾ ਕਰੀਏ
ਛੱਡ ਕੇ ਮਨਮੱਤ ਨੂੰ ਅਸੀਂ, ਗੁਰਮੱਤ ਦਾ ਹੁਣ ਪੱਲਾ ਫੜੀਏ

ਆਓ ਸਿੰਘੋ ਮਾਰਕੇ ਹਮਲਾ, ਇਕਜੁੱਟ ਅਸੀਂ ਹੋਈਏ ਸਾਰੇ
ਚੇਤੇ ਕਰੀਏ ਵਿਰਸਾ ਅਪਣਾਂ, ਅਤੇ ਬਚਾਈਏ ਗੁਰੂਦੁਆਰੇ
ਸੱਦਬੁਧੀ ਸਾਨੂੰ ਬਾਬਾ ਦੇਵੇ, "ਜੀਤ" ਕਾਰਜ ਸ਼ੁੱਭ ਕਰੀਏ
ਧਰਮਸਾਲ ਦੇ ਵਾਂਗਣ ਹੀ ਅਜ, ਇਹ ਗੁਰੂਦੁਆਰੇ ਕਰੀਏ
ਬਿਕਰਮਜੀਤ ਸਿੰਘ 'ਜੀਤ' sethigem@yahoo.com
************************************************

ਵਿਸ਼ਵਾਸ ਤੋੜਿਆ ਤੇ ਜੋੜਿਆ.......

ਜਸਵਿੰਦਰ ਸਿੰਘ"ਸੁਨਾਮੀ"
ਚੜ੍ਹ ਅਸਮਾਨੀ ਨਾਅਰੇ ਲਾ ਲੋ,
ਚਾਹੇ ਭਾੜੇ ਦੇ ਟੱਟੂ ਆਂ ਤੋ ਧਰਨੇ ਲਵਾ ਲੋ,
ਕਰ ਸੋਚ ਮੇਰੀ ਦਾ ਮੂੰਹੁ ਕਾਲਾ
ਗਲ ਹਾਰ ਅਲੋਚਨਾ ਦਾ ਪਾ
ਬੇ ਸਮਝੀ ਦੇ ਗਧੇ ਤੇ ਬੈਠਾ
ਬੇ ਕਦਰੇ ਵਿਚਾਰਾਂ ਦੀ ਮੰਡੀ ਵਿੱਚ ਘੁਮਾ ਲੋ,
ਮੇਰਾ ਤੋੜਨ ਵਿਸ਼ਵਾਸ ਲਈ
ਮੇਰੀ ਨਜ਼ਮਾਂ ਨੂੰ ਕਰ ਬੇ ਇੱਜ਼ਤ
ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ
ਪਤ ਲੁਟੀ ਦੇ ਨਗਾਰੇ ਵਜਾ ਲੋ,
ਮੇਰੀ ਕਲਮ ਨੂੰ ਵੱਸ ਵਿੱਚ ਕਰਨ ਲਈ
ਟੂਣੇ ਮਾਣੇ ਝਾੜ ਫੂਸ
ਚਾਹੇ ਤਾਂਤਰੀਕਾਂ ਤੋ ਤਵੀਤ ਕਰਾ ਲੋ,
ਮੇਰੀਆਂ ਰਚੀਆਂ ਰਚਨਾਵਾਂ ਦੀ
ਕਰਨ ਮਿੱਟੀ ਪਲੀਤ ਲਈ
ਕਰ ਜਗ ਸਬ ਜੱਗ ਨੂੰ ਮਗਰ ਲਾ ਲੋ.
ਚਾਹੇ ਨੱਚ ਨੱਚ ਪੰਜੇ ਪੀਰ ਮਨ੍ਹਾ ਲੋ,
ਮੇਰੀ ਕਲਮ ਨੂੰ ਮਾਰਨ ਲਈ
ਦਵਾਤ ਚ੍ਹ ਜ਼ਹਿਰ ਮਲਾ ਲੋ
ਧਾਰੇ ਪਾਖੰਡੀ ਬਾਬਿਆ ਦੇ
ਨੱਕ ਰਗੜ ਰਗੜ ਸਾਹ ਮੁਕਾ ਲੋ,
ਨੰਗੇ ਪੈਰੀ ਜਾ ਤੀਰਥਾਂ ਤੇ
ਚਾਹੇ ਉਠ ਉਠ ਰਾਤਾਂ ਨੂੰ
ਮੜ੍ਹੀਆਂ ਚ੍ਹ ਦੀਵੇ ਲਾ ਲੋ
ਬੇ ਤੱਤ ਮੇਰੀਆਂ ਸਾਤਰਾਂ ਨੂੰ
ਕਰਨ ਬਦਨਾਮ ਲਈ ਕੰਧਾਂ ਤੇ ਪਰਚੇ ਲਾ ਲੋ,
ਮੇਰੀ ਲਿਖਣੀ ਤੇ
ਕੱਸ ਵਿਅੰਗ ਚਾਹੇ ਖਬਰਾਂ ਮੁੱਖ ਪੰਨੇ ਤੇ ਲਾ ਲੋ,
ਹਾਂ ਕਰਦਾ ਕਾਪੀਆਂ ਕਾਲੀਆਂ ਮੈਂ,
ਮਰਦੇ ਦਮ ਤੱਕ ਕਰਦਾ ਰਹਾਂਗਾ,
ਮੇਰੀਆਂ ਇਹਨਾਂ ਰਚਨਾਵਾਂ ਦੀ
ਕਦਰ ਕਰੇ ਜਾਂ ਨਾ ਕਰੇ ਕੋਈ,
ਮੇਰੀਆਂ  ਨਜਮਾਂ ਦਾ ਮੁੱਲ ਪਾਉਣ ਲਈ
ਮੇਰੇ ਹੰਝੂਆਂ ਨੇ ਉਮਰ ਭਰ ਦੀ ਹੈ
ਸਿਆਹੀ ਦਿੱਤੀ ਹੋਈ,
ਮੇਰੇ ਯਾਰਾਂ ਦਾ ਸਾਥ ਰਹੇ,
ਮਾਂ ਬਾਪ ਦਾ ਵਿਸ਼ਵਾਸ ਰਹੇ,
ਉਸ ਰੱਬ ਦਾ ਸਿਰ ਆਸ਼ੀਰਵਾਦ ਰਹੇ,
ਮੇਰਾ ਹੌਸਲਾ ਵਧਾਉਣ ਲਈ
ਬਸ ਉਹ ਯਾਰਾਂ ਦੇ ਕਹੇ ,
ਇਕੱਲੇ ਇਕੱਲੇ ਬੋਲ
ਆਖਿਰ ਸਾਹਾਂ ਤੱਕ ਨਾਲ ਰਹੇ,
ਇਹ ਮੇਰੀਆਂ ਲਿਖਤਾਂ ਨੇ ਜਿਵੇਂ
ਹਰ ਵੇਲੇ ਅੰਗ ਸੰਗ ਵੀਰ ਖੜੇ,
ਔਖੇ ਵੇਲੇ ਇਹਨਾਂ ਵੀਰਾਂ ਨੇ
ਤੀਰ ਬਣ ਕੰਮ ਆਉਣਾ ਏ,
ਕਾਪੀਆਂ ਮੇਰੀਆਂ ਕੀਤੀਆ ਕਾਲੀਆਂ ਨੇ
ਏਨਾਂ ਗੱਡ  ਦੁਸ਼ਮਣਾਂ ਦੇ ਸੀਨੇ
ਆਪਣਾ ਫ਼ਰਜ ਨਿਭਾਉਣਾ ਏ
ਜਸਵਿੰਦਰ ਸਿੰਘ"ਸੁਨਾਮੀ"9872332232
************************************************
ਮੇਰੀ ਪੱਗ
ਬਲਵਿੰਦਰ ਸਿੰਘ ਸਮੁੰਦਰੀਆ
ਮੈਂ ਮੁਗਲਾਂ ਨਾਲ ਵੀ ਲੜਿਆ ਸੀ 
ਮੈਂ ਗੋਰਿਆਂ ਨਾਲ ਵੀ ਲੜਿਆ ਹਾਂ 
ਮੈਂ ਚਰਖੜੀ ਤੇ ਵੀ ਚੜਿਆ ਸੀ
ਮੈਂ ਫਾਂਸੀ ਤੇ ਵੀ ਚੜਿਆ ਹਾਂ
ਹਿੱਕਾਂ ' ਗੋਲੀਆਂ ਵੀ ਖਾਧੀਆਂ ਨੇ 
ਦੁਸ਼ਮਣ ਦੀਆਂ ਜੇਲਾਂ 'ਚ ਵੀ ਸੜਿਆ ਹਾਂ
ਹਿੰਮਤ ਦੀ ਬੁੱਕਲ ਮਾਰ ਕੇ,
ਟਾਈਗਰ ਹਿਲ ਤੇ ਵੀ ਬੈਠਾ ਹਾਂ
ਤਿਰੰਗਾ ਹੱਥ 'ਚ ਫੜੀ
ਚਾਈਨਾ ਬਾਰਡਰ ਤੇ ਵੀ ਖੜਿਆ ਹਾਂ
ਪਰ ਜਿੱਦਣ 
ਸਮੇ ਨੇ ਮੇਰੇ ਸਿੱਦਕ ਤੇ
ਟੈਂਕ ਚੜਾ ਦਿੱਤੇ ਸੀ  
ਉੱਦਣ 
ਮੈਂ ਬਹਾਦਰੀ ਦੇ ਤਮਗੇ 
ਸਤਲੁਜ ਦੇ ਪਾਣੀ 'ਚ ਹੜਾ ਦਿੱਤੇ ਸੀ
ਬੇਸ਼ੱਕ ,
ਅਣਖ ਨਾਲ ਜਿਉਂਦਾ ਹਾਂ
ਧਰਮ ਲਈ ਮਰਦਾ ਹਾਂ
ਫਿਰ ਵੀ ਇਸ ਮੁਲਕ ਨੂੰ 
ਰੱਜ ਕੇ ਪਿਆਰ ਕਰਦਾ ਹਾਂ  
ਪਤਾ ਨੀ,
ਫਿਰ ਵੀ ਕਿਉਂ 
ਹਕੂਮਤ ਨੂੰ ਇੰਝ ਲਗਦੈ
ਕਿ ,ਮੇਰੀ ਦਾੜੀ 'ਚ ਚਲਦੇ ਨੇ
ਅੱਤਵਾਦੀ ਸਿਖਲਾਈ ਕੈਂਪ
ਮੇਰੀ ਮੁੱਛ ਫੜਦੀ ਏ
ਆਈ. ਐਸ. ਆਈ ਦੇ ਸਿਗਨਲ 
ਮੇਰੇ ਹੱਡਾਂ ਦੀ ਮਿੱਝ 'ਚ ਬਣਦੀ  
ਆਰ .ਡੀ. ਐਕਸ
ਤੇ ਮੇਰੀ ਪੱਗ ' ਬਣਦੀਆਂ ਨੇ
ਖਾਲਸਤਾਨ ਬਣਾਉਣ ਦੀਆਂ ਸਾਜਸ਼ਾਂ......     
ਬਲਵਿੰਦਰ ਸਿੰਘ ਸਮੁੰਦਰੀਆ,978141447
************************************************
ਰੁੱਤ ਆਕੇ ਚਲੀ ਗਈ

ਅਰਸ਼ ਮਾਨ
 ਰੁੱਤ ਆਕੇ ਹਰ ਚਲੀ ਗਈ ਏ, ਮੈਂ ਉਥੇ ਦਾ ਉਥੇ,
ਮੈਨੂੰ ਕੋਈ ਬਾਹਾਰ ਨਾ ਟੱਕਰੀ ਨਾ ਮੀਂਹ ਨੇ ਗ਼ਮ ਧੋਤੇ,
ਆਸ ਲਗਾਈ ਖੜਾ ਸਾਲਾਂ ਤੋਂ ਸ਼ਾਇਦ ਕੋਈ ਆ ਜਾਵੇ.
ਜਹਿੜਾ ਮੇਰੇ ਅੱਖੀਓਂ ਵਗਦੇ ਅੱਥਰੂ ਆ ਕੇ ਪੋਚੇ.
ਰੁੱਤ ਆਕੇ ...........

ਕਾਸ਼ ਕਿਤੇ ਕੋਈ ਹਮਦਮ ਹੁੰਦਾ ਦਿਲੋ ਮੈਂ ਖੁਸ਼ੀ ਮਨਾਉਦਾ,
ਲੋਕਾਂ ਵਾਗੂੰ ਈਦ ਦਿਵਾਲੀ ਅਤੇ ਬਸੰਤ ਹੰਢਾਉਂਦਾ,
ਪਰ ਪਛਤਾਵੇ ਬੁਕਲ ਦੇ ਵਿਚ ਤੇ ਕੁਝ ਸ਼ਿਕਵੇ ਰੋਸ਼ੇ
ਰੁੱਤ ਆਕੇ ...........

ਪਰ ਨਾ ਹੁਣ ਤੱਕ ਟਕਰਇਆ ਐਸਾ ਉਮਰ ਬੀਤਦੀ ਜਾਵੇ
ਹੁਣ ਤਾ ਲੱਗਦਾ ਡਰ ਇਕੱਲਤਾ ਤੋ ਤੁਰ ਗਏ ਛੱਡ ਪਰਛਾਵੇਂ,
ਮੈਂ ਕੱਲਾ ਰੁੱਖ ਸੁੱਕ ਚੁਕਿਆਂ ਹਾਂ ਨਾ ਬੈਠਣ ਹੁਣ ਤੋਤੇ.
ਰੁੱਤ ਆਕੇ ...........

ਸੁਣਿਆ ਆਸਾਂ ਤੇ ਦੁਨੀਆਂ ਚੱਲਦੀ ਮੈਂ ਨਾ ਹੋਰ ਚੱਲ ਪਾਵਾਂ,
ਕੱਲਾ ਕਹਿਰਾ ਮੈਂ ਦੁਨੀਆਂ ਤੇ ਕਿੱਦਾਂ ਉਮਰ ਹੰਢਾਵਾਂ,
ਦੀਪ ਦੀ ਜਿੰਦਗੀ ਲੱਭਦੀ ਰਹਿ ਗਈ ਮਿਲੇ ਕਦੇ ਨਾ ਮੌਕੇ.
ਰੁੱਤ ਆਕੇ ਹਰ ਚਲੀ ਗਈ ਏ, ਮੈਂ ਉਥੇ ਦਾ ਉਥੇ.               
-ਅਰਸ਼ ਮਾਨ
***************************************************

ਰੰਗ ਬਦਲੇ
ਵਿਵੇਕ ਭਾਰਦਵਾਜ
ਫੁੱਲਾਂ ਨੇ ਰੰਗ ਬਦਲੇ, ਬਹਾਰਾਂ ਨੇ ਰੰਗ ਬਦਲੇ;                         
ਬੇਰੰਗ ਹੋ ਗਈ ਜ਼ਿੰਦਗੀ ਜਦ ਯਾਰਾਂ ਨੇ ਰੰਗ ਬਦਲੇ
ਦਿਲ ਨਹੀਂ ਦਿਲ ਵੱਟੇ ਹੁਣ ਮਿਲਦੇ ਨੇ ਅੱਥਰੂ,
ਵਣਜਾਂ ਨੇ ਰੰਗ ਬਦਲੇ, ਇਸ਼ਕ ਵਪਾਰਾਂ ਨੇ ਰੰਗ ਬਦਲੇ
ਨਾਲ ਲਹੂ ਦੇ ਹੁੰਦੀ ਹੈ ਆਈ ਲਾਲ ਇਹ ਧਰਤੀ,
ਚੱਲੀਆਂ ਨੇ ਤੇਗਾਂ ਜਦ ਵੀ ਸਰਕਾਰਾਂ ਨੇ ਰੰਗ ਬਦਲੇ
ਪੰਜ ਤੱਤਾਂਚੋਂ ਲਾਟ ਹੀ ਨਹੀਂ ਬਦਲੀ ਇੱਕ ਅੱਗ ਦੀ,
ਹਵਾ, ਧਰਤੀ, ਆਕਾਸ਼, ਪਾਣੀ ਚਾਰਾਂ ਨੇ ਰੰਗ ਬਦਲੇ
ਜਾਪਦੀ ਹੈ ਜਾਗਦੀ, ਜਿਊਂਦੀ ਇਹ 'ਬੋਪਾਰਾਏ'
ਕੁੱਝ ਐਸੇ ਮਿੱਟੀ ਦੇ ਕੁੰਭਕਾਰਾਂ ਨੇ ਰੰਗ ਬਦਲੇ
ਫੁੱਲਾਂ ਨੇ ਰੰਗ ਬਦਲੇ, ਬਹਾਰਾਂ ਨੇ ਰੰਗ ਬਦਲੇ……….
ਵਿਵੇਕ ਭਾਰਦਵਾਜ 'ਬੋਪਾਰਾਏ', 9463417752
************************************************
ਤੇਰੇ ਕਦਮਾਂ ਦੀ ਸ਼ੋਹੀ
ਮਹੇਸ਼ ਜਿਓਂਦ
ਤੇਰੇ ਕਦਮਾਂ ਦੀ ਸ਼ੋਹੀ ਜਦ ਪਈ ਮੇਰੇ ਵੇਹੜੇ ਵਿਚ,
ਬਾਗ ਖੁਸੀਆਂ ਦੇ ਹੋਗੇ ਆਬਾਦ ਸੱਜਣਾ,
ਖਿੜ ਗਏ ਕੁਝ ਚੇਹਰੇ ਵਾਂਗ ਕਲੀਆਂ ਦੇ,
ਐਸਾ ਹੋਇਆ ਉਨਾ ਨਾਲ ਤੇਰਾ ਮਿਲਾਪ ਸੱਜਣਾ,
ਤੇਰੇ ਕਦਮ ਦੀ ਸ਼ੋਹੀ............................
ਸੀਨਾ ਹੋ ਗਿਆ ਚੋੜਾ ਮੇਰੇ ਕਮਰੇ ਦੀ ਦਹਲੀਜ਼ ਦਾ 
ਜਿਥੇ ਖੜ ਕੇ ਲਿਆ ਤੂ ਮੇਰਾ ਨਾਮ ਸੱਜਣਾ 
ਕੰਧਾ ਘਰ ਦੀਆਂ ਕਰਦੀਆਂ  ਸਲਾਮ ਤੇਨੁ
ਜੀ ਆਇਆਂ ਆਖਦਾ ਸੀ ਹਰ ਥਾਂ ਸੱਜਣਾ 
ਤੇਰੇ ਕਦਮਾਂ ਦੀ ਸ਼ੋਹੀ.......................
ਭੋਲੀ ਜੇਹੀ ਮਾਂ ਫੁੱਲੀ ਨਾ ਸਮਾ ਰਹੀ ਸੀ
ਬਾਪ ਨੇ ਲਿਆ ਸੀ ਚਾਵਾ ਵਾਲਾ ਸਾਂਹ ਸੱਜਣਾ 
ਮਾਸੂਮ ਜੇਹੀਆਂ ਦੋ ਜਿੰਦਾ ਹੋਰ ਘਰ ਵਿਚ
ਜਿੰਨਾ ਚੜਿਆ ਸੀ ਅਬਰਾਂ ਦਾ ਚਆ  ਸੱਜਣਾ 
ਤੇਰੇ ਕਦਮਾਂ ਦੀ ਸ਼ੋਹੀ...........................
ਭੈਣ ਦੇਖ ਦੇਖ ਕਰ ਰਹੀ ਸੀ ਦੁਆਵਾ ਰੱਬ ਅੱਗੇ 
ਬਣ ਜਾਵੇ ਰਿਸ਼ਤਾ ਇਸ ਨੰਨੀ ਜੇਹੀ ਪਰੀ ਨਾਲ ਗੱਲ ਤਾਂ ਸੱਜਣਾ 
ਵਿਖਾ ਸਕਿਆ ਨਾ ਵੀਰ ਮੇਰਾ ਖੁਸ਼ੀਆਂ ਦੀ ਪੰਡ ਨੂ
ਭਾਬੀ ਦੇਖ ਦੇਖ ਰੱਜਦੀ ਸੀ ,ਤਾਂ ਸੱਜਣਾ 
ਤੇਰੇ ਕਦਮਾਂ ਦੀ ਸ਼ੋਹੀ.............................
ਦੇਕੇ ਖੁਸੀਆਂ ਤੂ ਘਿਰ ਗਈ ਸੈਂ ਸੋਚਾ ਵਿਚ
ਬਿਨ "ਮਿੰਟੂ" ਦੇ ਦਿਖਿਆ ਜਦ ਹਰ ਥਾ ਸੱਜਣਾ 
ਸਮੇਟ ਸਧਰਾਂ ਨੂ ਤੁਰ ਪਈ ਜਦ ਮੰਜਿਲ ਵੱਲ
ਸੋਚਦੀ ਹੋਵੇਗੀ ਭੁੱਲ ਗਈ ਏ ਰਾਹ ਸੱਜਣਾ !!!!!
ਤੇਰੇ ਕਦਮਾ ਦੀ ਸ਼ੋਹੀ ਜਦ ਪਈ ਮੇਰੇ ਵੇਹੜੇ ਵਿਚ,
ਬਾਗ ਖੁਸੀਆਂ ਦੇ ਹੋਗੇ ਆਬਾਦ ਸੱਜਣਾ
ਮਹੇਸ਼ ਜਿਓਂਦ 09090108128
************************************************
ਇਕ ਦੁਆ
ਜੱਸ ਚੌਧਰੀ
ਇਕ ਦੁਆ ਇਸਕ ਵਿੱਚ ਹਾਰਿਆਂ ਲਈ
ਇਕ ਦੁਆ ਵਕਤ ਦੇ ਮਾਰਿਆਂ ਲਈ
ਇਕ ਦੁਆ ਯਾਰੀ ਤੋੜ ਗਿਆਂ ਲਈ
ਇਕ ਦੁਆ ਨਿਸਾਨੀ ਮੋੜ ਗਿਆ ਲਈ 
ਇਕ ਦੁਆ ਨਾਲ ਖਲੋਇਆਂ ਲਈ
ਇਕ ਦੁਆ ਦੁੱਖਾਂ ਵਿੱਚ ਰੋਇਆਂ ਲਈ
ਇਕ ਦੁਆ ਬੰਜਰ ਥਾਂਵਾਂ ਲਈ 
ਇਕ ਦੁਆ ਰੁਲਦੇ ਚਾਂਵਾਂ ਲਈ
ਇਕ ਦੁਆ ਨੇਕ ਇਰਾਦਿਆਂ ਲਈ  
ਇਕ ਦੁਆ ਸੱਚੇ ਵਾਦਿਆਂ ਲਈ  
ਇਕ ਦੁਆ ਪਰਦੇਸੀ ਵੀਰਾਂ ਲਈ
ਇਕ ਦੁਆ ਨਾਂ-ਮਰੇ ਜਮੀਰਾਂ ਲਈ 
ਇਕ ਦੁਆ ਸਰਹੱਦਾਂ ਤੇ ਤਾਏਨਾਂਤਾਂ ਲਈ 
ਇਕ ਦੁਆ ਡੁੱਲ- ਡੁੱਲ ਪੈਦੈ ਜਜ਼ਬਾਂਤਾਂ ਲਈ 
ਇਕ ਦੁਆ ,ਕੁੱਕੜ-ਸੂਹੀਆਂ, ਅਪਣੇ ਪਿਆਂਰਿਆਂ ਲਈ
ਇਕ ਦੁਆ ਬਾਕੀ ਰਹਿ ਗਏ ਸਾਂਰਿਆਂ ਲਈ    
ਰੱਬ ਸੱਭਦੀ ਖੈਰ ਕਰੇ
***0*** (2)
ਸਮੇ ਦੇ ਹਨੈਰ 
ਸਮੇ ਦੇ ਹਨੈਰ ਵਿੱਚ ਉਜਾਲਾਂ ਵੀ ਡੁੱਬ ਰਿਹਾ 
ਕੌਣ ਹੈ ਜੌ ,,ਬਣ ਸੂਰਜ ਉਜਾਂਲਿਆ ਦਾਂ ਸਾਥ ਦੇਵੇ

ਨਫਰਤਾਂ ਦੀ ਅੱਗ ਪੂਰੇ ਜੋਬਨ ਤੇ ਚੜੀ ਏ..
ਕੌਣ ਹੈ ਜੌ ਪਿਆਰ ਵਾਲੀ ਠੰਡੀ ਜਿਹੀ ਬਾਤ ਦੇਵੇ

ਗਮਾਂ ਦੇ ਖਜਾਨੇ ਸਾਭੈ ਪਏ ਕਈ ਦਿਲਾ ਨੈ..
ਕੌਣ ਹੈ ਜੌ ਲੁੱਟਕੇ ,,ਨਵੀ ਇਕ ਬਹਾਰ ਦੈਵੈ

ਮੋਤੀਆਂ ਜਿਹੇ ਹੱਝੂ ਹੁੰਦੇ ,,ਦਿਲਾਂ ਦੇ ਸੁਦਾਂਈਆਂ ਕੋਲ
ਕੌਣ ਹੈ ਜੌ ਬਣ ਸੁਦਾਂਈ,,ਜਿੰਦਗੀ ਸਬਾਰ ਦੈਵੈ..

ਝੋਰਿਆਂ ਨੈ ਖਾਲੀ ਮੇਰੀ ਹੀਰੇ ਜਿਹੀ ਜਬਾਨੀ ਯਾਰੋ..
ਕੌਣ ਹੈ ਜੌ ਮੁੱਲ ਮੇਰੀ ਜਿੰਦਗੀ ਦਾਂ ਤਾਂਰ ਦੈਵੈ..

ਰਹਿ ਗਿਆਂ ਏ ਜੱਸੀ ਤੂੰ-ਤੇ ਹੱਡੀਆਂ ਦੀ ਮੁੱਠ ਬਣ..
ਕੌਣ ਹੈ ਜੌ ਕੁੱਕੜ-ਸੂੰਹੀਆ ਰੂਹਾਂ ਨੂੰ ਸਹਾਰ  ਦੈਵੈ..

ਕੌਣ ਹੈ ਜੌ ਕੁੱਕੜ-ਸੂੰਹੀਆ ਰੂਹਾਂ ਨੂੰ ਸਹਾਰ  ਦੈਵੈ..
ਜੱਸ ਚੌਧਰੀ, 9988254689
************************************************  

ਤਵੀਤ
(ਕਾਵਿ-ਵਿਅੰਗ)
ਜਸਵਿੰਦਰ ਜਲਾਲ
ਸਦੀ ਇੱਕੀਵੀਂ ਵਿੱਚ ਜਹਾਨ ਪੁੱਜਾ,ਸਾਡਾ ਵਤਨ ਕਿਉਂ ਵਿੱਚ ਅਤੀਤ ਬੈਠਾ।
ਬਾਬੇ ਨਾਨਕ ਜੋ ਵਰਜਿਆ ਬਹੁਤ ਪਹਿਲਾਂ ,ਫੜੀ ਹਾਲੇ ਵੀ ਉਹੋ ਕੁਰੀਤ ਬੈਠਾ
ਵਹਿਮਾਂ ਭਰਮਾਂ ਦੀ ਸੋਚ ਨੂੰ ਪੁੱਠ ਦੇ ਕੇ ,ਹਾਸਿਲ ਗਿਆਨ ਨੂੰ ਕਰੀ ਪਲੀਤ ਬੈਠਾ।
ਬੱਚੇ ਜਾਣਗੇ ਕਿਵੇਂ ਪੁਲਾੜ ਅੰਦਰ ,ਮਾਸਟਰ ਸਾਇੰਸ ਦਾ ਪਾਈ ਤਵੀਤ  ਬੈਠਾ।
ਜਸਵਿੰਦਰ ਜਲਾਲ 9915397716




 ************************************************  
ਚਾਹਤ
ਗੁਰਜੀਤ ਜਟਾਣਾ
ਇੱਕ ਸੂਟ ਲਈ
ਮੈਂ ਸੁੱਖਾਂ ਸੁੱਖੀਆਂ , ਵਰਤ ਰੱਖੇ
ਗੋਲੀਆਂ ਪਾਈਆਂ , ਪੇੜ੍ਹੇ ਚਾਰੇ
ਸ਼ਨੀ ਦਾ ਦਾਨ ਦਿੱਤਾ
ਸ਼ਿਵ ਦਾ ਜਾਪ ਕੀਤਾ
ਧੂਣੀਆਂ ਲਾਈਆਂ , ਤਬੀਤ ਦਬਾਏ
ਪਾਂਧੇ ਤੋਂ ਪੱਤਰੀ ਖੁਲਾਈ
ਨੌ-ਰਤਨੀ ਪਹਿਨੀ , ਚਰੁਸਤੇ ਬੰਨੇ
ਹੋਰ ਪਤਾ ਨਹੀਂ
ਕਿੱਥੇ ਕਦੋਂ .....
ਕਿ ਕਿ ਕੀਤਾ ?
ਪਰ ਓਹ ਸੂਟ ਮੈਨੂੰ
ਕਿਵੇਂ ਵੀ , ਕਿਸੇ ਤਰ੍ਹਾਂ ਵੀ
ਮੇਚ ਨਾ ਆਇਆ
ਫਿਰ ਮੇਰੇ ਵੇਖਦੇ ਵੇਖਦੇ
ਓਹ ਸੂਟ
ਅਮਰੀਕਾ ਦੇ ਬੁੱਢੇ ਤੇ ਧਨੀ
ਸ਼ੋ-ਰੂਮ ਦੀ
ਜੰਗੀਰ ਬਣ ਗਿਆ
ਤੇ ਮੈਂ.......
ਦੱਸਣਾ ਚਾਹਵਾਂਗਾ
ਮੈਂ ਉਸ ਗਰੀਬ ਤੇ ਬਦਨਸੀਬ
ਮਾਂ-ਬਾਪ ਦੀ
ਉਹ ਬਦਸੂਰਤ ਜਾਤ ਹਾਂ
ਜਿਸਨੂੰ ਇਸ ਲਾਸ਼ਾਂ ਦੀ ਧਰਤੀ ਤੇ
ਆਪਣੀ ਪੈੜ ਦਾ
ਕਫ਼ਨ ਵੀ ਨਸੀਬ ਨਾ ਹੋਇਆ
ਫਿਰ ਓਹ ਸੂਟ ਪ੍ਰਤੀ
ਮੇਰੀ ਸ਼ਰਧਾ , ਤਾਂਘ ਨਾਲ
ਅਸਲ ਵਿੱਚ ਉਸ ਸਮੇਂ
ਦਿਨ-ਦਿਹਾੜ੍ਹੇ ਬਲਾਤਕਾਰ ਹੋਇਆ
ਜਦੋਂ ਤਨੋ-ਮਨੋ ਉਖੜੇ
ਮੇਰੇ ਮਾਂ-ਬਾਪ ਨੇ
ਇੱਕ ਰੈਡੀਮੇਡ ਸੂਟ ਪਹਿਨਣ ਲਈ
ਜਿਵੇ-ਤਿਵੇਂ
ਮੈਨੂੰ ਮਰਜ਼ੀ ਦੇ ਖਿਲਾਫ਼
ਤਿਆਰ ਕਰ ਲਿਆ
ਤੇ ਮੈਂ
ਉਸ ਰੈਡੀਮੇਡ ਸੂਟ ਨੂੰ
ਪਹਿਨਣ , ਹੰਡਾਉਣ ਦੀ ਵਜਾਏ
ਘਸੀ, ਢਲੀ, ਮੈਲੀ
ਜਿੰਦਗੀ ਦੀ ਕਿੱਲੀ ਤੇ ਟੰਗ ਦਿੱਤਾ .
ਗੁਰਜੀਤ ਜਟਾਣਾ 9463637200
************************************************