ਪਹਿਲਾਂ ਸੂਰਜ ਚੌਰਸ ਹੁੰਦਾ ਸੀ
ਹਵਾਲਾ (ਮਹਾਨ ਕੋਸ਼ ਸਫਾ1095)ਵਿਸ਼ਵਕਰਮਾ-ਰਿਗਵੇਦ ਅਨੁਸਾਰ ਸੰਸਾਰ ਰਚਣ ਵਾਲਾ।ਇਸਦੇ ਸਾਰੇ ਪਾਸੇ ਮੂੰਹ, ਪੈਰ ਅਤੇ ਬਾਹਾਂ ਹਨ। ਸੰਸਾਰ ਦੀ ਰਚਨਾ ਕਰਨ ਵੇਲੇ ਇਹ ਆਪਣੀਆਂ ਬਾਹਾਂ ਤੋਂ ਕੰਮ ਲੈਂਦਾ ਹੈ। ਮਹਾਂਭਾਰਤ ਵਿਚ ਇਹਨੂੰ ਦੇਵਤਿਆਂ ਦਾ ਚੀਫ ਇੰਜਨੀਅਰ ਲਿਖਿਆ ਹੈ। ਦੇਵਤਿਆਂ ਦੇ ਰੱਥ ਅਤੇ ਸ਼ਾਸ਼ਤਰ ਇਸੇ ਨੇ ਹੀ ਬਣਾਏ । ਇਸਦੇ ਹੁਨਰ 'ਤੇ ਧਰਤੀ ਖੜ੍ਹੀ ਹੈ। ਇਸਨੇ ਆਪਣੀ ਪੁਤਰੀ ਸੰਜਨਾ ਦਾ ਵਿਆਹ ਸੂਰਜ ਨਾਲ ਕੀਤਾ । ਸੰਜਨਾ ਸੂਰਜ ਦਾ ਸੇਕ ਨਾ ਸਹਾਰ ਸਕੀ। ਫਿਰ ਬਾਬਾ ਵਿਸ਼ਵਕਰਮਾ ਜੀ ਨੇ ਸੂਰਜ ਨੂੰ ਸਾਣ(ਖਰਾਦ) 'ਤੇ ਲਾਕੇ ਇਹਦਾ ਚੌਰਸ ਮੂੰਹ ਗੋਲ ਕੀਤਾ ਇਸ ਤਰਾਂ ਉਸਦਾ ਅਠਵਾਂ ਭਾਗ ਛਿਲਿਆ ਗਿਆ ਜਿਸ ਨਾਲ ਸੂਰਜ ਦਾ ਸੇਕ ਘਟ ਹੋ ਗਿਆ। ਫਿਰ ਹੀ ਸੰਜਨਾ ਸੂਰਜ ਦੀ ਪਤਨੀ ਬਣ ਕੇ ਰਹਿ ਸਕੀ।
ਮਹਾਨ ਕੋਸ਼ ਦਾ ਹੀ ਇਕ ਹੋਰ ਹਵਾਲਾ(ਸਫਾ 432) ਗੰਗਾ-ਭਾਰਤ ਦੀ ਸਭ ਤੋਂ ਪਵਿਤਰ ਮੰਨੀ ਜਾਂਦੀ ਨਦੀ। ਜੋ ਹਰਦੁਆਰ ਤੋ 180 ਮੀਲ ਉਪਰ ਹੈ ਇਸਦੀ ਉਚਾਈ 13800ਫੁਟ ਮੰਨੀ ਜਾਂਦੀ ਹੈ। ਵੈਸੇ ਤਾਂ ਪੁਰਾਣਾ 'ਚ ਇਸ ਬਾਰੇ ਅਨੇਕ ਕਥਾਵਾਂ ਪ੍ਰਚਲਤ ਹਨ। ਬਾਲਮੀਕਯ ਰਮਾਇਣ 'ਚ ਲਿਖਿਆ ਹੈ ਕਿ ਹਿਮਾਚਲ ਪਰਬਤ ਦੇ ਘਰ ਸੁਮੇਰ ਦੀ ਕੰਨਿਆ ਮੇਨਕਾ ਦੇ ਪੇਟੋਂ ਗੰਗਾ ਅਤੇ ਉਮਾ ਦੋ ਭੈਣਾ ਪੈਦਾ ਹੋਈਆਂ। ਇਕ ਵਾਰ ਸ਼ਿਵਜੀ ਮਹਾਰਾਜ ਨੇ ਆਪਣਾ ਵੀਰਜ ਗੰਗਾ ਵਿਚ ਪਾਇਆ ਪਰ ਗੰਗਾ ਉਸਨੂੰ ਧਾਰਨ ਨਾ ਕਰ ਸਕੀ । ਉਹ ਗਰਭ ਸਿਟ ਕੇ ਬ੍ਰਹਮਾ ਦੇ ਕਰਮੰਡਲ ਵਿਚ ਜਾ ਵੜੀ। ਫਿਰ ਭਗੀਰਥ ਰਿਸ਼ੀ ਨੇ ਗੰਗਾ ਨੂੰ ਧਰਤੀ 'ਤੇ ਲਿਆਉਣ ਲਈ ਬਹੁਤ ਤਪੱਸਿਆ ਕੀਤੀ । ਬ੍ਰਹਮਾ ਨੇ ਕਿਹਾ ਕਿ ਗੰਗਾ ਭੇਜ ਤਾਂ ਦਿੰਦਾ ਹਾਂ ਇਸਨੂੰ ਧਰਤੀ ਤੇ ਆਉਣ ਤੋਂ ਪਹਿਲਾਂ ਕੌਣ ਰੋਕੇਗਾ। ਸ਼ਿਵਜੀ ਮਹਾਰਾਜ ਨੇ ਗੰਗਾ ਨੂੰ ਆਪਣੇ ਸਿਰ ਤੇ ਰੋਕਣ ਦਾ ਵਾਅਦਾ ਕਰ ਲਿਆ । ਉਸਨੇ ਆਪਣਾ ਜਟਾਜੂਟ ਐਨਾ ਵਧਾ ਲਿਆ ਕਿ ਗੰਗਾ ਬਾਰਾਂ ਸਾਲ ਵਿਚੇ ਹੀ ਉਲਝੀ ਰਹੀ । ਫਿਰ ਭਗੀਰਥ ਨੇ ਬੇਨਤੀ ਕੀਤੀ ਤਾਂ ਸ਼ਿਵਜੀ ਨੇ ਗੰਗਾ ਮਾਤਾ ਨੂੰ ਧਰਤੀ 'ਤੇ ਭੇਜਿਆ। ਨੋਟ-ਇਸ ਲਈ ਮਹਾਨ ਭਾਰਤ ਦੇ ਲੋਕ ਗੰਗਾ ਨੂੰ ਮਾਤਾ ਮੰਨਕੇ ਪੂਜਦੇ ਹਨ। ਇਹ ਦੂਜੇ ਦਰਿਆਵਾਂ ਵਾਂਗ ਪਹਾੜਾਂ ਤੋਂ ਬਰਫ ਖੁਰਣ ਕਾਰਨ ਨਹੀਂ , ਇਹ ਤਾਂ ਭਾਈ ਬ੍ਰਹਮਾ ਜੀ ਦੇ ਕਰਮੰਡਲ ਤੋਂ ਵਾਇਆ ਸ਼ਿਵਜੀ ਜਟਾ ਹੋਕੇ ਆਉਂਦੀ ਹੈ।
ਅਮਰਜੀਤ ਢਿੱਲੋਂ 94171 20427
*************************************************************
ਲੀਰਾਂ ਦੀ ਖਿੱਦੋ
ਕੰਡਿਆਂ ਵਾਲੀਆਂ ਤਾਰਾਂ ਦੇ ਲਾਗੇ, ਮੈਲੇ ਕੁਚੈਲੇ ਕੱਪੜਿਆਂ ‘ਚ, ਲੀਰੋਂ ਲੀਰ ਹੋਈ ਚੁੰਨੀ ਨਾਲ, ਆਪਣਾ ਮੂੰਹ ਲਕਾਉਣ ਦੀ ਕੋਸ਼ਿਸ਼ ਕਰਦੀ, ਪੱਬਾਂ ਦੇ ਭਾਰ ਬੈਠੀ ਲਾਜੋ, ਹਵਾਈ ਅੱਡੇ ‘ ਚੋਂ ਉੱਡਦੇ ਲਹਿੰਦੇ ਜਹਾਜ਼ਾਂ ਵੱਲ ਤੱਕ ਰਹੀ ਸੀ। ਆਪਣੀ ਲੁੱਟ ਚੁੱਕੀ ਪਤ ਤੇ ਸਦਾ ਲਈ ਵਿਛੋੜਾ ਦੇ ਗਈ, ਰੱਬ ਵਰਗੀ ਮਾਂ ਦੇ ਵਿਯੋਗ ਵਿੱਚ। ਸਰਹੱਦ ਦੇ ਦੂਜੇ ਪਾਸੇ ਨਵੇਂ ਰਾਹਾਂ ਦੀ ਭਾਲ ਵਿੱਚ ਨਿਕਲ ਚੁੱਕੇ ਆਪਣੇ ਸਾਥੀ ਦੇ ਵਿਯੋਗ ਵਿੱਚ। ਲਾਜੋ ਦਾ ਸਾਥੀ ਉੱਚਾ-ਲੰਮਾ, ਗੋਰਾ ਨਿਸ਼ੋਹ ਅਤੇ ਸੋਹਣਾ ਸੁਨੱਖਾ, ਮੁੱਛ ਫੁੱਟ ਗੱਬਰੂ, ਨੱਥੂ ਬਾਣੀਏ ਦਾ ਮੁੰਡਾ ਦਲੀਪਾ ਸੀ, ਜੋ ਪਿੰਡ ਦੀ ਸੱਥ ‘ਚ ਸੌਦੇ ਦੀ ਦੁਕਾਂ ਕਰਦਾ ਸੀ। ਭੋਲਾ ਸੀ। ਲਾਜੋ ਦੇ ਪਿਆਰ ‘ਚ ਉਸਨੇ ਦੁਕਾਂ ਅੱਧੀ ਕਰ ਲਈ ਸੀ। ਅਸਲ ਵਿੱਚ ਉਸਦੇ ਬਾਹਰ ਜਾਣ ਦੀ ਵਜ੍ਹਾ ਹੀ ਲਾਜੋ ਸੀ। ਜਦ ਲਾਜੋ ਗੁੱਡੇ-ਗੁੱਡੀਆਂ ਦੀ ਖੇਡ ‘ਚੋਂ ਬਾਹਰ ਨਿਕਲੀ ਤਾਂ ਉਸਨੂੰ ਹੋਸ਼ ਆਇਆ। ਬਹੁਤ ਵਿਲਕੀ। ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ। ਅਸਲ ਵਿੱਚ, ਕਾਲਜ ਦੇ ਦਿਨਾਂ ‘ਚ ਲਾਜੋ ਦਾ ਕੱਚਾ ਹੁਸਨ, ਫੁੱਲਾਂ ਦੇ ਨਾਲ ਲਟਕਦੀ ਕਲੀ ਦੀ ਡੋਡੀ ਵਰਗਾ ਸੀ। ਜੋ ਖੁੱਲ ਕੇ ਖਿਲਣਾ ਚਾਹੁੰਦੀ ਸੀ। ਜਵਾਨੀ ਦੇ ਜੋਸ਼ ਕਾਰਨ ਲਾਜੋ ਨੂੰ ਆਪਾ ਪਾਣੀ ਦੇ ਉਛਾਲ ਵਾਂਗ ਕੰਢਿਆਂ ਤੋਂ ਬਾਹਰ ਹੁੰਦਾ ਪ੍ਰਤੀਤ ਹੁੰਦਾ ਸੀ। ਉਸਦੀ ਉਪਜਾਊ ਦੇਹੀ ਤੇ ਕਈ ਜਵਾਲਾਮੁਖੀ ਫੱਟਦੇ ਸਨ। ਜਵਾਲਾਮੁਖੀ ਦੀ ਤਪਨ ਨੂੰ ਠੰਢਾ ਕਰਨ ਦੇ ਲਈ ਉਸ ਨੂੰ ਡੂੰਘੀ ਸਾਂਝ ਦੀ ਲੋੜ ਸੀ। ਇੱਕ ਦਿਨ
![]() |
ਰਵੀ ਸਚਦੇਵਾ |
ਨਾਲ ਪੜ੍ਹਦੇ ਦਲੀਪੇ ਨੇ ਲਾਜੋ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ, ਉਸਨੂੰ ਜੀਵਨ ਸਾਥੀ ਬਣਨ ਦਾ ਨਿਮੰਤ੍ਰਣ ਦਿੱਤਾ। ਲਾਜੋ ਨੇ ਇਸ ਨਿਮੰਤ੍ਰਣ ਨੂੰ ਖੁਸ਼ੀ ਨਾਲ ਕਬੂਲਿਆ। ਦਲੀਪੇ ਦਾ ਪਿਆਰ ਸੱਚਾ ਸੀ। ਪਰ ਲਾਜੋ ਨੂੰ ਤਾਂ ਉਸਦੇ ਝਾਂਸੇ ‘ਚ ਖੁਦ-ਬ-ਖੁਦ ਫਸੇ ਮੁਰਗੇ ਤੋਂ ਸੋਨੇ ਦੇ ਆਂਡੇ ਘਰ ਆਉਂਦੇ ਨਜ਼ਰ ਆਉਣ ਲੱਗੇ ਸਨ।
ਸਮਾਂ ਆਪਣੀ ਰਫ਼ਤਾਰ ਚੱਲਦਾ ਗਿਆ। ਪਰ ਸਮੇਂ ਦੇ ਇਸ ਗੇੜ ਨਾਲ ਲਾਜੋ ਦੀ ਲਾਲਸਾ ਤੇ ਭੁੱਖ ਹੋਰ ਚਮਕਦੀ ਗਈ। ਪਲ-ਪਲ ਲਾਜੋ ਦੇ ਬਦਲਦੇ ਨਜ਼ਰੀਏ ਨੇ ਦਲੀਪੇ ਨੂੰ ਸ਼ਰਾਬੀ ਬਣਾ ਦਿੱਤਾ ਸੀ। ਉਹ ਅੰਦਰੋ-ਅੰਦਰੀ ਟੁੱਟ ਚੁੱਕਾ ਸੀ। ਘਰ ਵਾਲਿਆਂ ਨੇ ਉਸਨੂੰ ਲਾਜੋ ਦੇ ਚੱਕਰ ‘ਚੋਂ ਕੱਢਣ ਲਈ ਬਾਹਰ ਜਾਣ ਲਈ ਮਨਾ ਲਿਆ ਤੇ ਉਹ ਖੁੱਲ੍ਹੇ ਅੰਬਰਾਂ ‘ਚ, ਬੇਗਾਨੇ ਵਤਨ ਵੱਲ ਉਡਾਰੀਆਂ ਮਾਰ ਗਿਆ। ਹਵਾਈ ਅੱਡੇ ਦੀ ਹੱਦ ‘ਤੇ ਪਾਰਕਿੰਗ ਵਾਲੇ ਲੁਕਵੇਂ ਜਿਹੇ ਕੋਨੇ ‘ਚ, ਕੰਡਿਆਂ ਵਾਲੀਆਂ ਤਾਰਾਂ ਦੇ ਲਾਗੇ ਬੈਠੀ ਲਾਜੋ, ਹਾਲੇ ਵੀ ਹੰਝੂਆਂ ਲੱਦੀ ਬਿਰਹਾ ਮਾਰੀ ਸੰਤਾਪ ਦੇ ਹੌਕੇ ਲੈ ਰਹੀ ਸੀ। ਰਾਖੀ ਕਰਦੇ ਪੁਲਸੀਏ ਲਾਜੋ ਨੂੰ ਪਾਗਲ ਸਮਝ ਕੇ ਆਪਣੀ ਪੁਲਸੀਆ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ, ਉਸਨੂੰ ਮੂੰਹ ‘ਚ ਆਇਆ ਭਾਂਤ-ਭਾਂਤ ਬੋਲ ਕੁਬੋਲ ਬੋਲਦੇ ਰਹੇ। ਦਿਨ ਤੋਂ ਰਾਤ ਹੋ ਗਈ। ਠੰਢ ਕਾਰਣ ਉਸਦਾ ਸ਼ਰੀਰ ਆਕੜ ਗਿਆ ਸੀ। ਪਰ ਲਾਜੋ ਟੱਸ ਤੋਂ ਮੱਸ ਨਾ ਹੋਈ। ਲਾਜੋ ਨੂੰ ਭਜਾਉਣ ਲਈ ਇੱਕ ਪੁਲਸੀਏ ਨੇ ਬਾਂਸ ਵਾਲਾ ਡੰਡਾ ਉਸ ਵੱਲ ਘੁਮਾਇਆ। ਲਾਜੋ ਡਰ ਗਈ ‘ਤੇ ਇੱਕ ਦਮ ਪਿੱਛੇ ਨੂੰ ਪਲਟੀ। ਡੰਡਾ ਉਸਦੇ ਸਿਰ ਤੇ ਜਾ ਲੱਗਾ। ਅੱਧ ਬੇਸੁਰਤ ਹੋਈ, ਉਹ ਬੋਲਣ ਲੱਗੀ, "ਮਾਂ... ਮਾਂ... ਮੈਨੂੰ ਮਾਫ਼ ਕਰ ਦੇ... ਮੇਰੀ ਪਿਆਰੀ ਮਾਂ... ਕਾਸ਼਼ ਮੈਂ ਤੇਰਾ ਕਹਿਣਾ ਮੰਨ ਲੈਂਦੀ... ਮਾਂ... ਮੈਨੂੰ ਮਾਫ਼ ਕਰ ਦੇ... ਮੇਰੀ ਪਿਆਰੀ ਮਾਂ... ਮੈਨੂੰ ਆਪਣੀ ਗਲਤੀ ਸੁਧਾਰਨ ਦਾ ਇੱਕ ਮੌਕਾ ਤਾਂ ਦਿੰਦੀ... ਮਾਂ... ਮੇਰੀ ਪਿਆਰੀ ਮਾਂ...” ਬੋਲਦੀ-ਬੋਲਦੀ ਲਾਜੋ ਚੁੱਪ ਕਰ ਗਈ ਤੇ ਸੋਚਾਂ ‘ਚ ਖੁੱਭੀ ਉਹ, ਉਸ ਮੰਦਭਾਗੀ ਸ਼ਾਮ ਨੂੰ ਯਾਦ ਕਰਨ ਲੱਗੀ, ਜਦ ਉਹ ਦਲੀਪੇ ਨਾਲ ਮੋਟਰਸਾਈਕਲ ਦੇ ਪਿੱਛੇ ਗਲਵੱਕੜੀ ਪਾ ਕੇ ਬੈਠ ਆਪਣੇ ਘਰ ਆਈ ਸੀ। ਤਰਕਾਲਾਂ ਦੇ ਸੁਰਮਈ ਹਨੇਰੇ ਭਰੀ ਉਹ ਮੰਦਭਾਗੀ ਸ਼ਾਮ, ਜਦ ਕਾਲੀ ਜਹੀ ਚਾਦਰ ਤਾਣੇ ਹੋਏ ਪਿੰਡ ਦੀਆਂ ਗਲੀਆਂ ‘ਚ ਸੰਨਾਟਾ ਛਾਇਆ ਹੋਇਆ ਸੀ। ਸਰਦੀਆਂ ਦੇ ਦਿਨ ਸਨ। ਡੁੱਬਦੇ ਸੂਰਜ ਦੀ ਮੱਧਮ ਚਾਂਣੀ ਵਿੱਚ, ਧੁੰਦ ਨੂੰ ਚੀਰਦੀ ਹੋਈ ਮੋਟਰਸਾਈਕਲ ਦੀ ਤੇਜ਼ ਰੌਸ਼ਨੀ ਘਰ ਦੇ ਦਰਵਾਜੇ ਕੋਲ ਆ ਕੇ ਬੰਦ ਹੋਈ ਸੀ। ਮਾਂ ਸਾਨੂੰ ਛੱਤ ਤੇ ਖੜ੍ਹੀ ਵੇਖ ਰਹੀ ਸੀ। ਮੇਰੇ ਅੰਦਰ ਵੜਦਿਆ ਹੀ ਮਾਂ ਨੇ ਬਾਹਰਲੇ ਵਿਹੜੇ ਦੀ ਬੱਤੀ ਜਗਾ ਦਿੱਤੀ ਸੀ। ਕੋਲੇ ਆਉਂਦਿਆਂ ਹੀ ਗੁੱਸੇ ਵਿੱਚ ਲਾਲ ਸੁਰਖ਼ ਹੁੰਦੀ, ਉਹ ਬੋਲੀ…
-“ਧੀਏ ਕੁੜੀਆਂ ਲੀਰਾਂ ਦੀ ਖਿੱਦੋ ਵਾਂਗ ਹੁੰਦੀਆਂ ਨੇ। ਜਦ ਤੱਕ ਇਹ ਖਿੱਦੋ ਪੂਰੀ ਐ, ਘਰ ਦੀ ਇੱਜ਼ਤ ਘਰ ਵਿੱਚ ਐ। ਪਰ ਜੇ ਇਹ ਖਿੱਦੋ ਉਧੜ ਜਾਵੇ, ਤਾਂ ਆਬਰੂ ਖਿੱਦੋ ਦੀ ਤਰ੍ਹਾਂ ਲੀਰੋ-ਲੀਰ ਹੋ ਜਾਂਦੀ ਐ। ਬਸ.. ਬਚਦੀ ਹੈ ਤਾਂ ਸਿਰਫ਼ ਤੇ ਸਿਰਫ਼ ...ਸ਼ਰਮਿੰਦਗੀ। ਕਿਤੇ ਇੰਝ ਨਾ ਹੋ ਜੇ ਧੀਏ...? ਲੜਕੀ ਦੀ ਇੱਜ਼ਤ ਸ਼ੀਸ਼ੇ ਦੀ ਤਰ੍ਹਾਂ ਹੁੰਦੀ ਐ । ਜੇ ਗ਼ਲਤੀ ਨਾਲ ਵੀ ਇਸ ‘ਤੇ ਝਰੀਟ ਆ ਜਾਵੇ ਤਾਂ ਕੋਈ ਇਸ ਦਾਗ਼ੀ ਸ਼ੀਸ਼ੇ ਨੂੰ ਪਸੰਦ ਨਹੀਂ ਕਰਦਾ। ਧੀਏ ਕਿਉਂ ਜਿੰਦ ਰੋਲ ਰਹੀ ਐਂ ? ਸਿਆਣੀ ਬਣ... ਭੁੱਲ ਜਾ ਉਸਨੂੰ...।‘‘
-“ਮਾਂ ਤੂੰ ਗਲਤ ਸੋਚ ਰਹੀ ਐ । ਉਹ ਮੈਨੂੰ ਚਾਹੁੰਦੈ... ਪਰ ਮੈਂ ਨਹੀਂ....”
-“ਫਿਰ ਤੂੰ... ਉਸ ਨਾਲ... ਇੰਝ...”
-“ਮਾਂ, ਅੱਜ ਕੱਲ ਦਾ ਫੈਸ਼ਨ ਐ, ਜਮਾਨਾ ਮਾਡਰਨ ਬਣ ਚੁੱਕਾ ਐ ਤੇ ਤੁਸੀਂ ਪਿੱਛੇ ਰਹਿਣ ਦੀਆਂ ਗੱਲਾਂ ਕਰਦੇ ਓ। ਅੰਬ ਖਾਣ ਵਾਲੇ ਗਿੱਟਕਾਂ ਦੀ ਗਿਣਤੀ ਕਦੇ ਨਹੀਂ ਕਰਦੇ। ਤੈਨੂੰ ਵੰਨ-ਸੁਵੰਨੇ ਤੋਹਫੇ ਘਰ ਆਉਂਦੇ ਚੰਗੇ ਨੀ ਲੱਗਦੇ ?”
- “......”
- “ਭੋਲੀਏ ਮਾਏ, ਤੁਸੀਂ ਇਸ ਖਿੱਦੋ ਦੇ ਅੰਜਾਮ ਤੋਂ ਸੁਰਖਰੂ ਹੋ ਜਾਓ। ਹੁਣ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਐ। ਵਿਗਿਆਨਕ ਸੋਚ ਦਾ ਯੁੱਗ ਹੈ। ਲੀਰਾਂ ਦੀ ਖਿੱਦੋ ਹੁਣ ਇੰਝ ਨਹੀਂ ਉਧੜਦੀ।
ਬਦਲਦੇ ਹਾਲਾਤਾਂ ਵੱਲ ਵੇਖ, ਮਾਂ ਧੁਰ ਅੰਦਰੋਂ ਕੰਬ ਉੱਠੀ ਸੀ। ਦਿਲ ਚੀਰਵੇਂ ਭਾਂਤ-ਸੁਭਾਂਤੇ ਖਿਆਲ ਖੌਫ਼ ਬਣ ਕੇ ਮਾਂ ਦੇ ਤੜਫਦੇ ਹਿਰਦੇ ‘ਚ ਵਾਰ-ਵਾਰ ਉਡਾਰੀਆਂ ਲਗਾਉਣ ਲੱਗੇ ਸਨ। ਭਰੀ ਪੀਤੀ ਉਹ ਅੰਦਰੋ-ਅੰਦਰੀ ਕੁੜ੍ਹਣ ਲੱਗੀ ਸੀ। ਰੂਹ ਅੰਦਰੋ-ਅੰਦਰੀ ਬਿਲਕ ਰਹੀ ਸੀ। ਸਿਸਕੀਆਂ ਭਰਦੀ ਮਾਂ ਭੁੰਜੇ ਹੀ ਬੈਠ ਗਈ ਸੀ।
ਮੈਂ ਪਤਾ ਨਹੀਂ ਕਿਉਂ ਮਾਂ ਦੇ ਬੋਲਾਂ ਤੋਂ ਲਾਚੜ ਗਈ। ਕਮਰੇ ‘ਚ ਵੜਦਿਆਂ ਹੀ ਗੁੱਸੇ ‘ਚ ਦਰਵਾਜ਼ਾ ਪਟਾਕ ਦੇਣੇ ਬੰਦ ਕਰ ਲਿਆ ਤੇ ਟੈਲੀਵੀਜ਼ਨ ਔਨ ਕਰ ਕੇ ਗੀਤ ਸੁਣਨ ਲੱਗੀ। ਚੱਲ ਰਹੇ ਗੀਤ ਦੇ ਬੋਲ ਸਨ
-"ਤੇਰਾ ਯਾਰ ਕੁੜੇ ਚੌਰਾਹੇ ‘ਚ ਖੜ੍ਹਾ ਉਡੀਕਦਾ, ਨੀ ਅਣਭੋਲ ਅੱਲੜ੍ਹ ਕੁਵਾਰੀਏ।"
ਮਾਂ ਨੂੰ ਗੀਤ ਦੇ ਇਹ ਬੋਲ ਅਸ਼ਲੀਲ ਲੱਗ ਰਹੇ ਸਨ। ਪਤਾ ਨਹੀਂ ਕਿਉਂ....? ਕੰਡਿਆਂ ਵਾਲੀਆਂ ਤਾਰਾਂ ਵਾਂਗ ਚੁੱਭ ਰਹੇ ਸਨ। ਉਸਦੀ ਲਹੂ-ਲੁਹਾਣ ਹੁੰਦੀ ਕਾਇਆ ਪੀੜ ਨਾਲ ਬਿਲਕ ਰਹੀ ਸੀ। ਸੰਤਾਪ ਵਿੱਚ ਛਲਣੀ-ਛਲਣੀ ਹੋਇਆ ਵਜੂਦ ਤੜਫ ਰਿਹਾ ਸੀ। ਵਾਰ-ਵਾਰ ਉਹ ਮੈਨੂੰ ਟੈਲੀਵੀਜ਼ਨ ਬੰਦ ਕਰਨ ਲਈ ਕਹਿ ਰਹੀ ਸੀ। ਪਰ ਮੈਂ ਮੂਰਖ ਨੇ ਗੁੱਸੇ ‘ਚ ਉਸਦੀ ਇਕ ਨਾ ਸੁਣੀ। ਮਾਂ ਦੀ ਆਵਾਜ਼ ਵਿੱਚ ਇੱਕ ਦਰਦ ਸੀ। ਉਹ ਪੂਰਾ ਤਾਣ ਲਗਾ ਕੇ ਬੋਲ ਰਹੀ ਸੀ
- “ਸ਼ਰਮ ਕਰੋ ਅਣਖਾਂ ਵਾਲਿਓ... ਸ਼ਰਮ ਕਰੋ ਇੱਜ਼ਤਾਂ ਵਾਲਿਓ... ਲਿਖਾਰੀ ਤੇ ਗਵੱਈਓ... ! ਤੁਸੀਂ ਘਰ-ਘਰ ਦੀ ਇੱਜ਼ਤ ਬੋਲੀ ਤੇ ਲਗਾ ਦਿੱਤੀ ਐ। ਜੇ ਇੰਝ ਈ ਚਲਦਾ ਰਿਹਾ ਤਾਂ ਬਹੁਤ ਜਲਦ ਹਰ ਘਰ ਦੀ ਇੱਜ਼ਤ ਮੇਰੇ ਘਰ ਦੀ ਇੱਜ਼ਤ ਵਾਂਗ ਨਿਲਾਮ ਹੋਵੇਗੀ। ਬਚਦੇ ਅਣਖਾਂ ਵਾਲਿਓ ਤੁਸੀ ਵੀ ਨਹੀਂ । ਅਚਾਨਕ ਮਾਂ ਦੇ ਸੀਨੇ ਵਿੱਚ ਤੇਜ਼ ਪੀੜ ਉੱਠੀ। ਇੰਝ ਲੱਗਦਾ ਸੀ ਜਿਵੇਂ ਉਸਦੇ ਦਿਲ ‘ਤੇ ਕੋਈ ਪੂਰਾ ਤਾਣ ਲਗਾ ਕੇ ਦੁਰਮਟ ਨਾਲ ਵਾਰ ਕਰ ਰਿਹਾ ਹੋਵੇ। ਪੀੜ ਨਾਲ ਵੇਲਦੀ-ਵੇਲਦੀ ਮਾਂ ਭੁੰਜੇ ਹੀ ਲੇਟ ਗਈ। ਵਿਹੜੇ ‘ਚ ਲੇਟੀ ਮਾਂ ਦੇ ਦਿਲ ਦੀ ਧੜਕਣ ਦੀ ਅਵਾਜ਼ ਘੱਟ ਹੁੰਦੀ-ਹੁੰਦੀ ਰੁਕ ਚੁੱਕੀ ਸੀ। ਮਰਨ ਤੋਂ ਪਹਿਲਾਂ ਮਾਂ ਬਹੁਤ ਵਿਲਕੀ, ਟੁੱਟਦੇ ਹਫ਼ਦੇ ਸਾਹਾਂ ਦੇ ਅਖੀਰ ਤਕ..
-ਰਵੀ ਸਚਦੇਵਾ
ਸਚਦੇਵਾ ਮੈਡੀਕੋਜ, ਮੁਕਤਸਰ (ਪੰਜਾਬ)
ਅਜੋਕੀ ਰਿਹਾਇਸ਼ - ਮੈਲਬੋਰਨ (ਆਸਟੇ੍ਲੀਆ)
ਮੋਬਾਇਲ ਨੰਬਰ - 0061- 449965340
ਈਮੇਲ - ravi_sachdeva35@yahoo.com
*************************************************************
ਮਿੰਨੀ ਕਹਾਣੀਆਂ
ਕੌੜਾ ਸੱਚ
ਦੋ ਰਿਕਸ਼ਾ ਚਾਲਕ ਆਪਸ ਵਿੱਚ ਝਗੜ ਰਹੇ ਸੀ । ਇਕ ਰਿਕਸ਼ਾ ਚਾਲਕ ਦੂਸਰੇ ਨੂੰ ਕਹਿ ਰਿਹਾ ਸੀ ਕਿ ਤੂੰ ਨੇੜੇ ਦੀਆਂ ਸਵਾਰੀਆ ਨੂੰ ਪਿੰਡਾ ਵਾਲੀਆ ਬੱਸਾਂ ਜੋ ਦੋ ਤਿੰਨ ਕਿਲੋਮੀਟਰ ਤੇ ਹਨ ਨਾਲੇ ਸ਼ਹਿਰੀ ਸਵਾਰੀ ਨੂੰ ਬੱਸਾਂ ਕਿਉ ਦੱਸਦਾ ਏ । ਚੁੱਪ ਚਾਪ ਉਸ ਸਵਾਰੀ ਨੂੰ ਰਿਕਸ਼ੇ ਤੇ ਬਿਠਾ ਕੇ ਕਿਉ ਨਹੀਂ ਛੱਡਦਾ । ਇਸ ਤਰ੍ਹਾ ਕਰਨ ਨਾਲ ਤੂੰ ਆਪਣੀ ਦਿਹਾੜੀ ਤਾਂ ਗਵਾਉਦਾ ਹੀ ਏ ਨਾਲੇ ਸਾਡੇ ਢਿੱਡ ਵੀ ਲੱਤ ਮਾਰ ਰਿਹਾ ਏ ਤੇਰੇ ਕਰਕੇ ਉਹ ਸਵਾਰੀ ਸਾਡੇ ਹੱਥੋ ਵੀ ਨਿਕਲ ਜਾਦੀ ਏ ਇਸ ਤਰ੍ਹਾਂ ਕਰਦਾ ਰਹੇਗਾ ਤਾਂ ਬੱਚਿਆਂ ਦਾ ਪੇਟ ਕਿਵੇਂ ਪਾਲੇਂਗਾ ਅੱਜ ਕੱਲ ਰੋਜਗਾਰ ਪਾਉਣਾ ਬਹੁਤ ਮੁਸਕਲ ਏ ਇਸ ਦੁਨੀਆਂ ਵਿੱਚ ਆਪਣੇ ਬੱਚਿਆਂ ਤੇ ਘਰ ਬਾਰੇ ਸੋਚ ਨਹੀਂ ਤਾਂ ਵਿਹਲਾ ਬੈਠਾ ਰਹੇਂਗਾ ਨਾਲੇ ਸਾਨੂੰ ਵੀ ਭੁੱਖਾ ਮਾਰੇਂਗਾ ,ਸਾਡੀ ਰੋਟੀ ਵੀ ਸਾਡੇ ਹੱਥੋ ਖੋਹੇਂਗਾ । ਉਸਦੀਆਂ ਗੱਲਾਂ ਵਿੱਚ ਦੂਸਰੇ ਰਿਕਸ਼ਾ ਚਾਲਕ ਲਈ ਕੁੜੱਤਣ ਤੇ ਆਪਣਾਪਨ ਸ਼ਾਫ ਝਲਕਦਾ ਸੀ । ਉਹ ਇੱਕ ਨਸ਼ੀਹਤ ਵੀ ਦੇ ਰਿਹਾ ਸੀ ਕਿ ਏਥੇ ਤਾਂ ਇਸ ਤਰ੍ਹਾਂ ਹੀ ਚੱਲਦਾ ਏ।
******੦******
ਜਾਲਮ ਸਮਾਜ
ਪਿੰਡ ਵਿੱਚ ਅੱਜ ਭਰੂਣ ਹੱਤਿਆ ਤੇ ਬਹੁਤ ਵੱਡਾ ਸਮਾਗਮ ਹੋ ਰਿਹਾ ਸੀ ਇਸ ਸਮਾਗਮ ਵਿੱਚ ਬਹੁਤ ਦੂਰੋ ਦੂਰੋ ਬੁਲਾਰੇ ਪਹੁੰਚੇ ਹੋਏ ਸਨ ਹਰ ਬੁਲਾਰਾ ਆਪਣੀ ਸੋਚ ਮੁਤਾਬਕ ਸਟੇਜ ਤੋ ਭਰੂਣ ਹੱਤਿਆ ਖਿਲਾਫ ਬੋਲਦਾ ਜਾ ਰਿਹਾ ਸੀ ਲੋਕ ਬੈਠੇ ਉਹਨਾ ਦੇ ਵਿਚਾਰ ਸੁਣ ਰਹੇ ਸਨ ਕਿ ਅਚਾਨਕ ਲੋਕਾਂ ਦੇ ਇਕੱਠ ਵਿੱਚੋ ਇਕੱ ਲੜਕੀ ਖੜੀ ਹੋ ਗਈ ਤੇ ਉਸਨੇ ਸਟੇਜ ਤੋ ਬੋਲ ਰਹੇ ਬੁਲਾਰੇ ਦੇ ਉਲਟ ਬੋਲਣਾ ਸ਼ੁਰੂ ਕਰ ਦਿੱਤਾ ਉਹ ਕਹਿਣ ਲੱਗੀ ਕਿ ਪਹਿਲਾ ਤਾਂ ਲੋਕ ਕੁੜੀਆਂ ਨੂੰ ਕੁੱਖਾ ਵਿੱਚ ਮਾਰ ਦਿੰਦੇ ਸਨ ਪਰ ਹੁਣ ਕਾਨੂੰਨ ਨੇ ਸਖ਼ਤਾਈ ਕਰ ਦਿੱਤੀ ਹੈ ਇਸ ਨਾਲ ਡਾਕਟਰਾਂ ਦਾ ਕੰਮ ਰੁੱਕ ਗਿਆ ਇਸ ਕਰਕੇ ਹੁਣ ਕੁੜੀਆਂ ਕੁੱਖਾ ਵਿੱਚ ਘੱਟ ਮਰਦੀਆਂ ਨੇ ਉਹਨਾਂ ਨੂੰ ਜੱਗ ਦਿਖਾਇਆ ਜਾਂਦਾ ਏ ਪਰ ਉਹ ਇਸ ਵਹਿਸੀ ਤੇ ਜਾਲਮ ਸਮਾਜ ਵਿੱਚ ਆਕੇ ਆਪਣੇ ਆਪ ਮਰ ਜਾਦੀਆਂ ਨੇ ਕੁਝ ਜਾਲਮਾਂ ਦੇ ਹੱਥ ਚੜ੍ਹਕੇ ਜਿੰਦਾ ਲਾਸ਼ ਬਣ ਜਾਦੀਆਂ ਨੇ ਉਹ ਬਿਨਾਂ ਖੰਭਾਂ ਤੋ ਪੰਛੀ ਵਾਂਗ ਫੜਫੜਾਉਦੀਆਂ ਰਹਿੰਦੀਆ ਨੇ ਉਹਨਾ ਨੂੰ ਇਨਸਾਫ਼ ਕਦੇ ਨਹੀਂ ਮਿਲਦਾ ਹੁਣ ਕੁੜੀਆਂ ਆਪ ਹੀ ਇਹ ਜ਼ਾਲਮ ਸਮਾਜ ਦੇਖਣਾ ਨਹੀਂ ਚਹੁੰਦੀਆਂ ਤੁਸੀਂ ਇਹਨਾ ਨੂੰ ਜੱਗ ਦਿਖਾਉਣ ਦੀ ਗੱਲ ਕਰਦੇ ਹੋ ਭਰੂਣ ਹੱਤਿਆ ਤੇ ਨਾਅਰੇ ਲਾਉਣ ਦੀ ਲੋੜ ਨਹੀਂ ਲੋੜ ਏ ਵਧੀਆ ਸਮਾਜ ਸਿਰਜਣ ਦੀ ਤੇ ਜਾਲਮਾਂ ਨੂੰ ਨੱਥ ਪਾਉਣ ਦੀ ਉਸਦੇ ਨਾਲ ਕੁੜੀਆਂ ਦੀ ਗਿਣਤੀ ਆਪਣੇ ਆਪ ਹੀ ਵੱਧ ਜਾਵੇਗੀ ਸਟੇਜ ਤੇ ਬੈਠੇ ਬੁਲਾਰੇ ਤੇ ਲੋਕ ਉਸ ਲੜਕੀ ਦੀਆਂ ਖਰੀਆਂ ਤੇ ਸੱਚੀਆਂ ਸੁਣਕੇ ਨੀਵੀਆਂ ਪਾਈ ਬੈਠੇ ਸਨ।
ਬੂਟਾ ਖ਼ਾਨ ਸੁੱਖੀ ,878997607
*********************************************************
![]() |
ਰਿੰਕੂ ਸ਼ੈਣੀ |
"ਆਹ ਵੇਖ ਲੋ ਸਿੰਘ ਸਾਹਬ ਆਪਣੇ ਕਾਕੇ ਨੂੰ । ਅੱਜ ਮੇਰੀ ਕੁੜੀ ਨਾਲ ਇਸ ਨੇ ਫਿਰ ਰਸਤੇ 'ਚ ਛੇੜਖਾਨੀ
ਕੀਤੀ ਏ ।ਮੈਂ ਤਾਂ ਤੁਹਾਡੇ ਮੂੰਹ ਨੂੰ ਚੁੱਪ ਕਰੀ ਬੈਠਾਂ ।ਆਖਰੀ ਵਾਰ ਤੁਹਾਡੇ ਕੋਲ ਆਇਆਂ ਇਹਦਾ ਲਾਂਬਾ ਲੈ ।ਜੇ ਇਸ ਤੋਂ ਬਾਅਦ ਵੀ ਇਹਦਾ ਇਹੀ ਹਾਲ ਰਿਹਾ ਤਾਂ ਫਿਰ ਨਾ ਕਹਿਣਾ ਕਿ ਦੱਸਿਆ ਨੀ ਸੀ" ਸਿੰਘ ਸਾਹਬ ਜੀ ਦਾ ਗੁਆਂਢੀ ਕਾਫੀ ਗੁੱਸੇ ਵਿੱਚ ਸਿੰਘ ਸਾਹਬ ਘਰ ਆ ਕਿ ਬੋਲਿਆ ਤੇ ਚਲਾ ਗਿਆ।
" ਵੇ ਬੇਸ਼ਰਮਾ ਤੈਨੂੰ ਅਕਲ ਕਦੋਂ ਆਊ ।ਕਿਉ ਸਾਡੀ ਮਿੱਟੀ ਪਲੀਤ ਕਰਨ ਤੇ ਲੱਕ ਬੰਨਿਆ ।ਤੇਰੇ ਘਰ ਵੀ ਭੈਣ ਏ ।ਕੁਝ ਤਾਂ ਅਕਲ ਕਰ ।ਸਿੰਘ ਸਾਹਬ ਤੁਸੀਂ ਕਿਉਂ ਨੀ ਕੁਝ ਕਹਿੰਦੇ ਇਸ ਢੀਠ ਨੂੰ ਤੁਸੀਂ ਸਮਝਾਉ।ਮੇਰੇ ਵਸ ਤੋਂ ਤਾਂ ਬਾਹਰ ਹੋ ਗਿਆ ਏ।ਮੈਂ ਤਾ ਇੰਝ ਈ ਮਰ ਜੂ ਕਿਸੇ ਦਿਨ"ਸਿੰਘ ਸਾਹਬ ਦੀ ਘਰਵਾਲੀ ਦੁੱਖੀ ਹੁੰਦੀ ਹੋਈ ਆਪਣੇ ਮੁੰਡੇ ਨੂੰ ਤੇ ਸਿੰਘ ਸਾਹਬ ਨੂੰ ਤਾੜਦੀ ਹੋਈ ਬੋਲੀ।
"ਬਸ ਕਰ ਬਿਸ਼ਨ ਕੁਰੇ ।ਇੰਨਾ ਨੀ ਝਿੜਕੀ ਦਾ ਹੁੰਦਾ ਜਵਾਨ ਪੁੱਤ ਨੂੰ।ਗੱਲ ਪਿਆਰ ਨਾਲ ਕਰੀ ਦੀ ਏ। ਨਾਲੇ ਜੇ ਇਸ ਉਮਰ 'ਚ ਨਾ ਲਾਂਬੇ ਲਿਆਉ ਤਾਂ ਕਦੋ ਲਿਆਉ.।ਜਵਾਨ ਪੁੱਤ ਏ ਕੋਈ ਗੱਲ ਨੀ ਸੁਧਰ ਜੂ" ਸਿੰਘ ਸਾਹਬ ਆਪਣੇ ਬੇਟੇ ਦਾ ਪੱਖ ਲੈਂਦੇ ਹੋਏ ਬੋਲੇ।
ਮਸਾਂ ਇਸ ਗੱਲ ਨੂੰ ਹਜੇ ਦੋ ਕੁ ਹਫਤੇ ਹੋਏ ਸੀ ।ਸਿੰਘ ਸਾਹਬ ਬਜਾਰ ਵਿੱਚ ਕੰਮ ਲਈ ਗਏ ਸੀ।ਉਥੇ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਕੁੜੀ ਕਿਸੇ ਮੁੰਡੇ ਨਾਲ ਉੱਚੀ ਉੱਚੀ ਹੱਸਦੀ ਹੋਈ ਮੋਟਰ ਸਾਈਕਲ
ਤੇ ਬੈਠੀ ਕੋਲੋਂ ਦੀ ਲੰਘ ਗਈ ।ਕੁੜੀ ਦੀ ਨਜਰ ਸਿੰਘ ਸਾਹਬ ਵੱਲ ਨਹੀ ਸੀ ਪਈ।ਸਿੰਘ ਸਾਹਬ ਨੇ ਪਿੱਛਾ ਕੀਤਾ ਪਰ ਬਜਾਰ ਵਿੱਚ ਭੀੜ ਹੋਣ ਕਾਰਨ ਉਹ ਪਿੱਛੇ ਹੀ ਰਹਿ ਗਏ ਸਨ ।ਅੱਜ ਕਾਫੀ ਗੁੱਸੇ ਵਿੱਚ ਸਿੰਘ ਸਾਹਬ ਘਰ ਪਹੁੰਚੇ।ਘਰ ਪਹੁੰਚ ਆਪਣੀ ਕੁੜੀ ਨੂੰ ਊਡੀਕਣ ਲੱਗੇ।ਥ੍ਹੋੜੀ ਦੇਰ ਬਾਅਦ ਹੀ ਕੁੜੀ ਵੀ ਆ ਗਈ।ਸੁਰੂ ਹੋ ਗਏ ਫਿਰ ਸਿੰਘ ਸਾਹਬ
"ਆ ਗਈ ਐ ਮੂੰਹ ਕਾਲਾ ਕਰਾ ਕੇ । ਕਰਾ ਰਹੀ ਹੈ ਧਾਲੀਵਾਲ ਖਾਨਦਾਨ ਦੀ ਬੱਲੇ ਬੱਲੇ"
"ਪਾ.. ਪਾ ਪਪਰਰਰ……."
"ਚੱਪ ਕਰ ।ਕੋਈ ਸਫਾਈ ਦੇਣ ਦੀ ਲੋੜ ਨੀ । ਮੈਂ ਦੇਖਿਆ ਆਪਣੇ ਅੱਖੀ।ਬੜੀਆਂ ਹੱਸ ਹੱਸ ਕੇ ਗੱਲਾਂ ਕਰ ਰਹੀ ਸੀ ਉਸ ਮੁੰਡੇ ਨਾਲ।ਕੀ ਲੱਗਦਾ ਸੀ ਉਹ ਤੇਰਾ……..?"ਬਹੁਤ ਹੀ ਗੁੱਸੇ ਵਿੱਚ ਸਿੰਘ ਸਾਹਬ ਕੁੜੀ ਨੂੰ ਪੁੱਛ ਰਹੇ ਸਨ।
ਸਿੰਘ ਸਾਹਬ ਦੀ ਘਰਵਾਲੀ ਨੂੰ ਸਾਰੀ ਕਹਾਣੀ ਹੁਣ ਸਮਝ ਲੱਗੀ ਸੀ।ਸਿੰਘ ਸਾਹਬ ਨੇ ਘਰ ਆਕੇ ਉਸ ਨੂੰ ਕੁਝ ਨਹੀ ਦੱਸਿਆ ਸੀ।ਹੁਣ ਵਾਰੀ ਸੀ ਸਿੰਘ ਸਾਹਿਬ ਦੀ ਘਰਵਾਲੀ ਦੀ ਪੱਤਾ ਸੁਟਣ ਦੀ
"ਸਿੰਘ ਜੀ ਕਿਉਂ ਕੁੜੀ ਪਿੱਛੇ ਪੈ ਗਏ ਓ । ਜਵਾਨ ਧੀ ਹੈ ।ਪਿਆਰ ਨਾਲ ਗੱਲ ਕਰੋ। ਨਾਲੇ ਜੇ ਹੁਣ ਲਾਂਬਾ ਨਾ ਲੈ ਕੇ ਆਊ ਤਾਂ ਫਿਰ ਕਦੋਂ ਆਊ।ਜਵਾਨ ਧੀ ਏ ਕੋਈ ਗੱਲ ਨੀ ਸੁਧਰ ਜੂ" ਸਿੰਘ ਸਾਹਬ ਦੀ ਘਰਵਾਲੀ ਕੁੜੀ ਦਾ ਪੱਖ ਲੈਦੇਂ ਹੋਏੇ ਬੋਲੀ।
ਸਿੰਘ ਸਾਹਬ ਆਪਣੇ ਵਾਲਾ ਡਾਇਲੋਗ ਸੁਣ ਸਾਰੀ ਗੱਲ ਸਮਝ ਗਏ ਸਨ ਕਿ ਉਹਨਾ ਦੀ ਘਰਵਾਲੀ ਕੀ ਕਹਿਣਾ ਚਾਹੁੰਦੀ ਹੈ।ਸਿੰਘ ਸਾਹਬ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਤੇ ਸਮਝ ਲੱਗ ਗਈ ਸੀ ਕਿ ਇੱਜਤ ਤਾਂ ਇੱਜਤ ਹੀ ਹੁੰਦੀ ਚਾਹੇ ਮੁੰਡਾ ਹੋਵੇ ਚਾਹੇ ਕੂੜੀ।ਇਸ ਲਈ ਸਭ ਦੀ ਇੱਜਤ ਕਰੋ ਚਾਹੇ ਉਹ ਬੈਗਾਨਾ ਚਾਹੇ ਆਪਣਾ ।ਦੁਜੇ ਦੀ ਇੱਜਤ ਦਾ ਖਿਆਲ ਰੱਖੋਗੇ ਤਾਂ ਤੁਹਾਨੂੰ ਵੀ ਇੱਜਤ ਮਿਲੇਗੀ।
ਰਿੰਕੂ ਸ਼ੈਣੀ 93567-60007
*********************************************************
ਵਿਕਾਸ ਸ਼ੁਰੂ ਨਿਕਾਸ ਬੰਦ
![]() |
ਭੁੱਲਣਹਾਰ ਗੁਰਮੇਲ |
ਲੰਬੇ ਰੂਟ ਦੀ ਬੱਸ ਸ਼ਹਿਰ ਤੋਂ ਚੱਲ ਕੇ ਜੀ.ਟੀ.ਰੋਡ ਤੇ ਰਾਜਧਾਨੀ ਵੱਲ ਪੂਰੀ ਸਪੀਡ ਤੇ ਜਾ ਰਹੀ ਸੀ . ਅਚਾਨਕ ਇੱਕ ਪਿੰਡ ਕੋਲ ਆ ਕੇ ਡਰਾਇਵਰ ਨੇ ਬੱਸ ਰੋਕ ਲਈ ਤਾਂ ਦੇਖਿਆ ਕਿ ਸੈਂਕੜੇ ਲੋਕ ਜਿੰਨਾ ਵਿੱਚ ਕੁਝ ਜਨਾਨੀਆਂ ਵੀ ਸਨ . ਜੀ.ਟੀ.ਰੋਡ ਉਪਰ ਧਰਨਾ ਲਈ ਬੈਠੇ ਸਨ . ਸੜਕ ਦੇ ਇੱਕ ਪਾਸੇ ਚਾਹ ਪਾਣੀ ਤੇ ਖਾਣ ਪੀਣ ਦਾ ਲੰਗਰ ਚੱਲ ਰਿਹਾ ਸੀ , ਦੂਜੇ ਪਾਸੇ ਬੁਲਾਰਾ ਸਪੀਕਰ ਵਿੱਚ ਲੈਕਚਰ ਦੇ ਰਿਹਾ ਸੀ . ਅਸੀਂ ਉਤਰ ਕੇ ਧਰਨਾਕਾਰੀਆਂ ਨੂੰ ਬੇਨਤੀ ਕੀਤੀ ਕੇ ਬਹੁਤ ਦੂਰ ਜਾਣਾ ਹੈ . ਕਿਸੇ ਨੇ ਆਪਣੀ ਤਾਰੀਕ ਤੇ ਜਾਣਾ ਹੈ , ਕਿਸੇ ਨੇ ਡਾਕਟਰ ਨੂੰ ਦਿਖਾਉਣ ਜਾਣਾ ਹੈ. ਇਸ ਲਈ ਸਾਨੂੰ ਜਾਣ ਦਿੱਤਾ ਜਾਵੇ . ਪਰ ਧਰਨਾਕਾਰੀਆਂ ਨੇ ਨਾ ਸੁਣੀ . ਧਰਨਾ ਲਾਉਣ ਦਾ ਕਾਰਣ ਪੁਛਣ ਤੇ ਪਤਾ ਲੱਗਾ ਕਿ ਸਰਕਾਰ ਵੱਲੋਂ ਪਿੰਡ ਦੇ ਵਿਕਾਸ ਸਕੀਮ ਤਹਿਤ ਪੰਜ ਲੱਖ ਰੁਪੈ ਦਾ ਚੈਕ ਗਲੀਆਂ ਨਾਲੀਆਂ ਪੱਕੀਆਂ ਕਰਨ ਲਈ ਆਇਆ ਸੀ. ਪਰ ਕਈ ਦਿੰਨਾ ਤੋਂ ਕਈ ਘਰਾਂ ਦੀਆਂ ਨਾਲੀਆਂ ਦਾ ਪਾਣੀ ਗਲੀ ਵਿੱਚ ਪੈ ਰਿਹਾ ਸੀ . ਨਾਲੀਆਂ ਬੰਦ ਹੋਣ ਕਰਕੇ ਸਾਰੀ ਗਲੀ ਵਿੱਚ ਚਿੱਕੜ ਹੋਣ ਕਰਕੇ ਰਸਤਾ ਬੰਦ ਹੋ ਗਿਆ . ਇਸ ਲਈ ਅਸੀਂ ਧਰਨਾ ਲਾ ਕੇ ਸੜਕ ਬੰਦ ਕਰ ਦਿੱਤੀ . ਚਾਰ ਪੰਜ ਕੈਮਰਿਆਂ ਵਾਲੇ ਫੋਟੋਆਂ ਖਿੱਚ ਰਹੇ ਸਨ ਅਤੇ ਲੋਕਾਂ ਤੋਂ ਕੁਝ ਪੁੱਚ ਰਹੇ ਸਨ .
ਥੋੜੀ ਦੇਰ ਬਾਅਦ ਇੱਕ ਨੀਲੀ ਬੱਤੀ ਵਾਲੀ ਗੱਡੀ , ਇੱਕ ਕੈਂਟਰ ਤੇ ਪੁਲਿਸ ਦੇ ਕੁਝ ਕਰਮਚਾਰੀ ਆਏ . ਉਹਨਾਂ ਨੇ ਬੱਸ ਦਾ ਰੂਟ ਬਦਲ ਕੇ ਇੱਕ ਦੋ ਪਿੰਡਾਂ ਦਾ ਚੱਕਰ ਘੁਮਾ ਕੇ ਜੀ.ਟੀ.ਰੋਡ ਤੇ ਚੜਨ ਦਾ ਰੂਟ ਦੱਸ ਕੇ ਬੱਸ ਤੋਰ ਦਿਤੀ . ਇੱਕ ੭੫ ਸਾਲ ਦਾ ਬਾਬਾ ਬੱਸ ਵਿੱਚ ਬੈਠਾ ਧਰਨਾਕਾਰੀਆਂ ਨੂੰ ਗਾਲ ਕੱਢ ਰਿਹਾ ਸੀ "ਮਰਨਾ ਮੁਲਕ ਨੇ, ਇਹ ਗੁਲਾਮ ਹੀ ਚੰਗੇ ਸੀ". ਮੇਰਾ ਇੱਕ ਮਿੱਤਰ ਮਜਾਕ ਚ' ਕਹਿ ਰਿਹਾ ਸੀ , ਕੁਝ ਘਰਾਂ ਦੇ ਨਾਲੀਆਂ ਦੇ ਪਾਣੀ ਨੇ ਲੋਕਾਂ ਦਾ ਸੜਕੀ ਨਿਕਾਸ ਬੰਦ ਕਰ ਰੱਖਿਆ , ਤੇ ਉਧਰ ਸਰਕਾਰ ਨੇ ਵਿਕਾਸ ਸ਼ੁਰੂ ਕਰ ਰੱਖਿਆ . ਪਰ ਸੋਚਣ ਦੀ ਗੱਲ ਤਾਂ ਇਹ ਹੈ ਕੇ ਕਿਉਂ ਨਾ ਕੋਈ ਸਹੀ ਢੰਗ ਨਾਲ ਪਲੈਨ ਬਣਾ ਕੇ ਤਰਤੀਬ ਨਾਲ ਮੁਕੰਮਲ ਵਿਕਾਸ ਕੀਤਾ ਜਾਵੇ , ਭਾਵੇਂ ਬਹੁਤ ਸਾਰੀਆਂ ਬੇ-ਲੋੜੀਆਂ ਅਤੇ ਘਟ ਜਰੂਰੀ ਸਕੀਮਾਂ ਬੰਦ ਕਿਉਂ ਨਾ ਕਰਨੀਆਂ ਪੈਣ .
ਭੁੱਲਣਹਾਰ ਗੁਰਮੇਲ 9888310979
*********************************************************
ਇੱਕ ਯਾਦ bxvfs bfkI hY
![]() |
iBMdr jlflfbfdI |
svyry awT ku vjy pulIs ny Cfpf mfr ky kuJ bwcy mjdUrI krdy igRPLqfr kr ley. koeI Zfby qoN brqn sfPL krdf, koeI gMd dy Zyr qoN plfsitk dy bYg iekwTy krdf aqy koeI iksy dukfn 'qy cwkx-Drn krdf PLV ky pulIs ny ijpsI ivc ibTf ilaf sI aqy Tfxy ilaf qfiVaf. AuWjVIaF njLrF aqy iplwqx iPLry ichiraF vfly bwcy sihmyN hoey sn. gOrimMt vwloN sKLq hdfieq sI ik 'bfl-mjdUrI' gLYr kfnUMnI hY aqy bwicaF dy Kyzx-mwlx dy idnF ivc mfpy aqy hor lok iehnF qoN imhnq-mjdUrI krvf ky iehnF dI ijLMdgI aqy BivwK qbfh kr rhy hn. kuJ buwDIjIvIaF ny vI bfl-mjdUrI 'qy aKLbfrF-rsfilaF ivc lyK ilK ky Cwq isr 'qy cuwk leI sI. gOrimMt ies pwKoN sucyq ho geI sI aqy hPLVf-dPLVI ivc PLVo-PLVI df islslf cwl ipaf sI. gOrimMt ny bfl-mjdUrI iKLlfPL kfnUMn bxf ky aYlfn kIqf sI ik hr kMm dyx vfly mflk nUM ieh pwkf pqf kr lYxf cfhIdf hY ik kMm krn vflf bwcf vfikaf hI 14 sfl qoN Aupr hY? agr koeI bwcf 14 sfl dI Aumr qoN hyT iksy kol mjdUrI krdf PLiVaf igaf, qF clfx kwitaf jfvygf! kMm krvfAux vfly nUM BfrI jLurmfnF aqy jylH dI sjLf vI ho skdI hY! PLYslf sux ky lok zr nfl TTMbr gey sn.
awj svyry-svyry pMj bwcy aqy iqMn ZfibaF vfly igRPLqfr kr ley gey sn. aKLbfrF dy numfieMdy bulf ky aKLbfrF df iZwz Brn vfsqy AuhnF nUM KLbrF vI dy idwqIaF sn. ZfibaF dy mflk aqy bwcy pulIs Tfxy hwQ joVI, PLirafdI bxy bYTy sn. pr pulIs krmcfrI afpxI kfrvfeI ivc msrUPL sn. Zfby vfilaF df 'clfx' kwt ky AuhnF df KihVf qF Cuwt igaf. pr hux vfrI bwicaF dI af geI. hux AuhnF dy aqy-pqy lY ky pulIs krmcfrIaF nUM AuhnF dy mF-bfp nUM bulfAux leI AuhnF dI bsqI ivc Byj idwqf. Auh sunyhF imlidaF sfr hI bwicaF nfloN vI inwGrI hflq ivc Tfxy phuMc gey aqy bhuVIaF Gwqdy TfxF muKI dy pYrF ivc jf izwgy.
"sfnUM mfPL kro srkfr jI! sfnUM mfPL kro! asIN grIb lok! sfnUM bKLsL lvo srkfr!"
pr AuhnF dIaF imMnqF aqy qrilaF df TfxF-muKI 'qy koeI asr nhIN sI.
"quhfnUM pqf nhIN ik bfl mjdUrI krvfAuxI gLYr kfnUMnI hY?"
"srkfr kI krIey? mihMgfeI dyKo ikwQy phuMc geI ey! Gr df qorf vI qF ikvyN nf ikvyN qornf hI hoieaf? hor sfzy pfs koeI sfDn nhIN, kI krIey?"
"iehdI sjLf pqf ikMnI ey?" afK ky TfxF muKI ny AuhnF dI rihMdI PLUk vI kwZ DrI. hux AuhnF dy kMnF ivc jylH dIaF slfKF kIrny pfAux lwgIaF. kMDF zrfAux lwgIaF.
"srdfr jI, iek vfrI mfPL kr idE, muV ieh glqI nhIN hovygI!" AuhnF dy juVy hwQ hor kwsy gey.
KLYr, muafPLInfmyN 'qy dsqKLq krvf ky Tfxydfr ny bwicaF nUM AuhnF dy mF-bfp nfl Gr nUM qor idwqf aqy nfl dI nfl sKLq hdfieq vI jfrI kIqI sI ik agr ies aprfD nUM dubfrf duhrfieaf igaf qF kys drj krky iswDf hvflfq ivc dy idwqy jfAugy! Auh bynqIaF krdy aqy iKLmF jfcnf mMgdy Gr nUM qur gey.
bfl-mjdUrI nUM rokx dy bxy nvyN kfnUMn ny gLrIb bwicaF aqy mfipaF nUM Gr clfAux df iPLkr pfieaf hoieaf sI. srkfr ny bfl-mjdUrI dy iKLlfPL kfnUMn qF bxf idwqf sI, pr AuhnF nUM mfVI motI afmdn dy somyN-sfDn vI muhweIaf krvfAuxy cfhIdy sn. muPLq pVHfeI df pRbMD krvfAuxf cfhIdf sI. srkfr ieh nhIN soc rhI sI ik iekwly bfl-mjdUrI dy iKLlfPL kfnUMn bxf ky mfmlf iswD nhIN sI ho skxF! ijMnI dyr ibmfrI dI jVH nUM nhIN sI puwitaf jFdf, ibmfrI kdy kfbU hyT nhIN sI af skdI! pihlF bwicaF leI muPLq pVHfeI, kuwlI, guwlI aqy juwlI df pRbMD vI jLrUrI sI. nhIN qF ieh isrF 'c ikwly vFg Toikaf kfnUMn kYNsr dy mrIjL leI drd nfsLk golIaF hI sfbq hoxIaF sn, ijMnHF ny AuhnF dI ibmfrI hor vI asfD bxf dyxI sI. gOrimMt nUM sLfied ieh nhIN sI pqf ik ijMnF icr bwicaF dI pVHfeI, rihx-sihx aqy Kfxy df Xog pRbMD nhIN huMdf, bfl-mjdUrI huMdI rihxI sI. pihlF gOrimMt nUM bwicaF dy pRIvfrF dI mflI hflq df jfiejLf lY ky shUlqF pRdfn krnIaF cfhIdIaF sn, nf ik gLrIb lokF AuWpr bfl-mjdUrI dy ivroD ivc kfnUMn TosxF! ieh koeI sfriQk 'hwl' nhIN sI!
hPLqy ku bfad aKLbfrF ivc iek hor KLbr afeI:
"iqMn bwcy bYNk ivc corI krdy kfbU! pMj bwicaF df gYNg krdf sI vfrdfqF! pulIs vwloN bfkIaF dI Bfl ivc Cfpy!"
KLbr ny lokF dy sfh sUq ley.
pMj bwicaF dy mfpy pulIs ny TfxyN ilaf suwty aqy kuwt ky mwCIEN mfs kr idwqy. mfpy iPLr hwQ joVn aqy qrly krn ivc juty hoey sn. pr pulIs vfly mfipaF 'qy Gor iKJy hoey sn. kuwt mfr qF AuhnF dI pihlF hI bhuq kIqI jf cuwkI sI.
duiphroN bfad bsqI df pRDfn TfxyN afieaf aqy Aus ny krmcfrIaF nfl gwl bfq kIqI.
"pRDfn jI, ieh bwicaF nUM Auksf ky corI krvfAuNdy ny, Cwz ikvyN dyeIey?" Tfxydfr ny nwk ivcoN TMUhyN suwty.
"myrI bynqI suxo, srkfr! jd bwcy mjdUrI krdy sn, BwiTaF 'qy iewtF ZoNhdy jF iewtF pwQdy sn, Aus tfeIm gOrimMt ny kfnUMn bxf ky AuhnF nUM kMm krn qoN sKLqI nfl vrj idwqf. nf AuhnF nUM koeI shUlq imlI aqy nf hI AuhnF df koeI Kfx pIx, duafeI jF rhfiesL df hIlf kIqf. afh muMzf, ijs nUM qusIN gYNg df muKI bxfeI bYTy E, iehdI mF ibmfrI KuxoN mrn iknfry hY, AuhdI vIh rupey dI qF hr rojL duafeI afAuNdI hY! ieh Zfby 'qy brqn mFj ky afpxI mF dI duafeI df KLrcf clfAuNdf sI qy srkfr ny nvF kfnUMn bxf ky iehnF df Auh mjdUrI vflf rsqf vI bMd kr idwqf, dwso ieh hux corI krky afpxf zMg nhIN tpfAuxgy qF kI krngy? ieh aYsL-pRsqI vfsqy corI nhIN krdy jnfb! ieh afpxf pyt pflx leI qy afpxy ibmfr mF-ipAu dI duafeI KLrIdx vfsqy corI krdy aY!! hux qusIN iehnF nUM lokF dIaF njLrF 'c gYNg bxfeI cwlo qy cfhy gYNg dy muKI! swcI gwl mYN quhfnUM dws idwqI hY bfkI kMm hux quhfzf hY mhfrfj!"
Tfxydfr cuwp Dfr igaf.
pRDfn dI gwl swcI hI qF sI.
"jy qusIN myrI iek bynqI mMno qF iehnF dy GrIN jf ky iehnF dI gLrIbI qy iehnF dy mfipaF dI ishq df anumfn lfE qy PLyr lyKf joKf kro! qy nfl dI nfl ieh vI jFc kr ilE ik ieh corI krky ikMnI ku aflIsLfn ijLMdgI ijAuNdy ny! qy nhIN srkfr iehnF nUM jF qF bKLsLo, qy jF iehnF nUM srkfr qoN mflI mwdd idvfE, qy jF PLyr AuhI imhnq mjdUrI krn idE, ijhVI ieh pihlF krdy sI! hor iehnF df koeI ielfj nhIN srkfr! KLfirsL dI ibmfrI vflf qF Kurk krU hI krU jnfb! Auhdy koeI vws nhIN huMdf! Kurk krnf AuhdI jLrUrq huMdI hY, koeI sLOk nhIN!"
"pr gunFh qF gunFh hI hY pRDfn sfihb! iehnF ny kfnUMn dI AulMGxf kIqI hY!" Tfxydfr ny ikhf qF pRDfn hws ipaf.
"kroVF dI zrwg vycx vfly kfnUMn dI AulMGxf nhIN krdy jnfb? AuhnF dy mgr pYsf qy isPLfrsLF pfxI vFg qurIaF afAuNdIaYN! pr iehnF grIbF dy pwly qF swc bolx jF hwQ joVn qoN ibnf kwK nhIN! corI krn qoN ibnF iehnF nUM koeI dUjf rsqf hI njLr nhIN afAuNdf! jF qF iehnF nUM koeI Gr clfAux df hor rsqf dws idE, Aus rsqy iehnF nUM qornf myrf kMm!" cfhy Auh iehnF sfrIaF gwlF nfl sihmq sI, pr pRDfn dIaF iehnF gwlF df Tfxf-muKI kol koeI AuWqr nhIN sI. Auh soc irhf sI ik iehnF gLrIbF leI ajy bxvfs bfkI sI. Auh kdy pRDfn dIaF kIqIaF swcIaF gwlF vwl aqy kdy igRPLqfr kIqy bwicaF vwl dyK irhf sI.
iBMdr jlflfbfdI
******************************************************** ![]() |
ਅਰਸ਼ ਮਾਨ |
ਅੱਜ ਫੇਰ ਮੋਹਤਾਜ ਪਹਿਲਾਂ ਵਾਂਗ ਹੀ ਤਿਆਰ ਹੋਕੇ ਪੂਰੇ ਚਾਅ ਨਾਲ ਹੁਸ਼ਿਆਰਪੁਰ ਜਾਣ ਲਈ ਕਾਹਲਾ ਹੋਇਆ ਬੇਸਬਰੀ ਨਾਲ ਅਪਣੇ ਦੋਸਤ ਦੀ ਉਡੀਕ ਕਰ ਰਿਹਾ ਸੀ,ਉਸਦੇ ਦਿਲ ਵਿੱਚ ਪਹਿਲੀ ਮੁਲਾਕਾਤ ਵਾਲਾ ਉਹੀ ਅਹਿਸਾਸ ਸੀ ਜਿਵੇਂ ਇਹ ਉਸਦੀ ਪਹਿਲੀ ਮੁਲਾਕਾਤ ਹੀ ਹੋਵੇ.
ਹੁਸ਼ਿਆਰਪੁਰ ਜਿਲੇ ਦੇ ਇਕ ਛੋਟੇ ਜੇ ਪਿੰਡ ਵਿੱਚ ਉਸਦੀ ਮਹਿਬੂਬਾ ਰਹਿੰਦੀ ਸੀ ਮਨਜੀਤ,ਜਿਸਦਾ ਤਲਾਕ ਦਾ ਮੁੱਕਦਮਾਂ ਚੱਲਦਾ ਸੀ ਮਾਛੀਵਾੜੇ ਕੋਲ ਉਹ ਅਕਸਰ ਉਸਨੂੰ ਮਿਲਣ ਕਚਿਹਰੀਆਂ ਵਿੱਚ ਹੀ ਜਾਇਆ ਕਰਦਾ ਸੀ ਜਦ ਮਨਜੀਤ ਦੀ ਤਾਰੀਕ ਹੁੰਦੀ ਸੀ ੧ ਜਾਂ ੨ ਮਹੀਨੇ ਬਾਅਦ,ਇਹ ਸਿਲਸਲਾ ਪਿਛਲੇ ੨ ਸਾਲਾਂ ਤੋ ਚੱਲ ਰਿਹਾ ਸੀ,ਉਹਨਾਂ ਦਾ ਪਿਆਰ ਇਕ
ਵਾਰ ਗਲਤ ਨੰਬਰ ਲੱਗਣ ਕਰਕੇ ਸ਼ੁਰੂ ਹੋਇਆ ਸੀ ਤੇ ਉਹਨਾਂ ਦੋਨਾਂ ਨੇ ਸ਼ਕਲੋਂ ਇਕ ਦੂਜੇ ਨੂੰ ਕਈ ਮਹਿਨੇ ਬਾਅਦ ਪਹਿਲੀ ਮੁਲਾਕਾਤ ਵੇਲੇ ਦੇਖਿਆ ਸੀ,ਉਹ ਸਿਰਫ ਪੰਜ ਜਾਂ ਦਸ ਮਿੰਟ
ਲਈ ਹੀ ਮਿਲਦੇ ਸੀ ਕਿਉਕਿ ਮਨਜੀਤ ਦਾ ਬਾਪ ਅਕਸਰ ਤਰੀਕ ਤੇ ਉਸਦੇ ਨਾਲ ਆਉਦਾ ਸੀ,ਅੱਜ ਫੇਰ ਉਹੀ ਖੁਸ਼ੀ ਮੋਹਤਾਜ ਦੇ ਚਹਿਰੇ ਤੋਂ ਝਲਕ ਰਹੀ ਸੀ,
ਸੋਚਾਂ ਦੀ ਡੋਰ ਨੂੰ ਤੋੜਦਾ ਦਲਜੀਤ ਮੋਹਤਾਜ ਦਾ ਦੋਸਤ ਉਸ ਕੋਲ ਆਉਦਾ ਹੈ ਤੇ ਦੋਵੇਂ ਇਕ ਕੋਨੇ ਚ ਲੁਕਕੇ ਕਾਲੀ ਨਾਗਨੀ ਖਾਂਦੇ ਹਨ ਤੇ ਚਾਹ ਦੀਆਂ ਦੋ-ਦੋ ਘੁੱਟਾਂ ਪੀਕੇ ਜਾਣ ਦੀ ਤੁਰ
ਪੈਦੇਂ ਹਨ ਮੋਹਤਾਜ ਬੁੱਲਟ ਨੂੰ ਸਟਾਰਟ ਕਰਕੇ ਗਲੀ ਚ ਲਿਆਉਦਾ ਹੈ ਤੇ ਦਲਜੀਤ ਨੂੰ ਬਿਠਾਕੇ ਖੁਸ਼ੀ ਖੁਸ਼ੀ ਮੰਜਿਲ ਵੱਲ ਨੂੰ ਬੁੱਲਟ ਸਿੱਧਾ ਕਰ ਦਿੰਦਾ ਹੈ ਦੋਵਾਂ ਦੀਆਂ ਗੱਲਾਂ ਨੇ ਸਫਰ
ਪਲਾਂ ਚ ਮੁੱਕਾ ਦਿਤਾ,ਕੁਝ ਚਿਰ ਪਿਛੋ ਦੋਵੇਂ ਮਨਜੀਤ ਦੇ ਘਰ ਮੂਹਰੇ ਜਾ ਰੁਕਦੇ ਹਨ ਜਿਸ ਬਾਰੇ ਮਨਜੀਤ ਬੇਖਬਰ ਹੈ,
ਮੋਹਤਾਜ ਨੇ ਇੱਕ ਵੋਟ ਬਣਾਉਣ ਵਾਲਿਆ ਦਾ ਫਰਜੀ ਆਈ ਕਾਰਡ ਬੁੱਲਟ ਤੋਂ ਉੱਤਰਦੇ ਸਾਰ ਅਪਣੇ ਗਲ ਵਿੱਚ ਪਾ ਲਿਆ ਤੇ ਦੋਵੇਂ ਰੱਬ ਦਾ ਨਾਂ ਲੈਕੇ ਘਰ ਚ ਦਾਖਿਲ ਹੋ ਜਾਦੇਂ ਹਨ
ਅੰਦਰ ਵੜਦੇ ਸਾਰ ਹੀ ਮਨਜੀਤ ਤੇ ਉਸਦੀ ਭਰਜਾਈ ਮੰਜਾ ਡਾਹੀ ਵਰਾਂਡੇ ਵਿੱਚ ਬੈਠੀਆਂ ਹਨ,ਮਨਜੀਤ ਮੋਹਤਾਜ ਨੂੰ ਦੇਖਕੇ ਇਕ ਦਮ ਸੁੰਨ ਹੋ ਜਾਂਦੀ ਹੈ,ਕਿਉਕੀ ਉੁਹ ਕਦੇ ਸੋਚ
ਵੀ ਨਹੀ ਸਕਦੀ ਸੀ ਕੀ ਮੋਹਤਾਜ ਕਦੇ ਬਿਨਾ ਦੱਸੇ ਉਸਦੇ ਘਰ ਵੀ ਆ ਸਕਦਾ.ਪਰ ਮਨਜੀਤ ਦੀ ਭਰਜਾਈ ਦੋਵਾਂ ਨੂੰ ਅਸਲੀ ਮੁਲਾਜਮ ਸਮਝਕੇ ਪਾਣੀ ਲੈਣ ਅੰਦਰ ਚਲੀ ਜਾਂਦੀ ਹੈ.
ਤੇ ਉਸਨੂੰ ਟਾਇਮ ਵੀ ਲੱਗ ਜਾਦਾਂ ਹੈ,ਤਦ ਤੱਕ ਮੋਹਤਾਜ ਮਨਜੀਤ ਨੂੰ ਦੱਸਦਾ ਹੈ ਕੀ ਉਸਦਾ ਬਹੁਤ ਦਿਲ ਕਰ ਰਿਹਾ ਸੀ ਮਿਲਣ ਵਾਸਤੇ ਪਰ ਮਨਜੀਤ ਇਸਨੂੰ ਮੋਹਤਾਜ ਦੀ ਗਲਤੀ
ਕਹਿੰਦੀ ਹੈ ਜੋ ਮੋਹਤਾਜ ਨੇ ਉਸਦੇ ਘਰ ਆਕੇ ਕੀਤੀ ਹੈ,ਹਲੇ ਉਹ ਕੁਝ ਗੱਲਾਂ ਹੀ ਕਰਕੇ ਹਟੇ ਕੀ ਐਨੇ ਚਿਰ ਨੂੰ ਮਨਜੀਤ ਦੀ ਭਾਬੀ ਇਕ ਛੋਟੇ ਜੇ ਜੱਗ ਵਿੱਚ ਪਾਣੀ ਤੇ ਦੋ ਗਲਾਸ ਚੁੱਕੀ
ਉਹਨਾਂ ਕੋਲ ਆ ਜਾਂਦੀ ਹੈ ਤੇ ਦੋਵਾਂ ਨੂੰ ਨਲਕੇ ਦਾ ਪਾਣੀ ਪਿਲਾਉਦੀ ਹੈ,ਤੇ ਅੰਦਰੋ ਮਨਜੀਤ ਦੀ ਮਾਂ ਤੇ ਅਪਣੀ ਛੋਟੀ ਨਨਦ ਨੂੰ ਵੀ ਹਾਕ ਮਾਰਕੇ ਅਪਣੇ ਕੋਲ ਬੁਲਾ ਲੈਦੀਂ ਹੈ,
ਮੋਹਤਾਜ ਦੇ ਪੁੱਛਣ ਤੇ ਮਨਜੀਤ ਦੀ ਭਰਜਾਈ ਸਭਦਾ ਨਾਮ ਤੇ ਉਮਰ ਮੋਹਤਾਜ ਨੂੰ ਇਕ ਕਾਗਜ ਤੇ ਲਿਖਵਾ ਦਿੰਦੀ ਹੈ,ਮੋਹਤਾਜ ਦਾ ਦੋਸਤ ਦਲਜੀਤ ਮੋਹਤਾਜ ਵੱਲ ਵੇਖਕੇ ਇਕ
ਚਲਾਕੀ ਭਰੀ ਮੁਸਕਾਨ ਬਿਖੇਰਦਾ ਹੈ,ਅੱਗਿਓ ਮੋਹਤਾਜ ਵੀ ਉਸਨੂੰ ਇੰਝ ਇਸ਼ਾਰਾ ਕਰਦਾ ਜਿਵੇ ਇਹ ਕਹਿ ਰਿਹਾ ਹੋਵੇ ਕੀ ਅੱਜ ਤਾਂ ਆਪਾਂ ਨੇ ਕਿਲਾ ਹੀ ਜਿੱਤ ਲਿਆ
.
ਪਰ ਇਹ ਮੁਸਕਾਨ ਜਿਆਦਾ ਦੇਰ ਨਾ ਰਹੀ ਕਿਉਕੀ ਸਾਰਾ ਕੰਮ ਮੁੱਕ ਚੁੱਕਾ ਸੀ ਤੇ ਮਨਜੀਤ ਦਾ ਭਰਾ ਅਮਰ ਵੀ ਬਾਹਰੋਂ ਕਿਤੋ ਗਿਆ ਹੋਇਆ ਘਰ ਵਾਪਿਸ ਆ ਗਿਆ ਸੀ ਉਹ
ਮਨਜੀਤ ਨਾਲੋ ਉਮਰ ਵਿੱਚ ਬੜਾ ਸੀ ਤੇ ਮਨਜੀਤ ਤੇ ਕਾਫੀ ਸ਼ੱਕ ਵੀ ਕਰਦਾ ਸੀ ਕਿਉਕੀ ਮਨਜੀਤ ਅਕਸਰ ਮੋਹਤਾਜ ਨਾਲ ਰਾਤ ਨੂੰ ਫੋਨ ਤੇ ਗੱਲਾਂ ਕਰਦੀ ਸੀ ਤੇ ਇਸ ਗੱਲ
ਦਾ ਅਮਰ ਨੂੰ ਵੀ ਸ਼ੱਕ ਸੀ,ਪਰ ਅਮਰ ਨੇ ਮੋਹਤਾਜ ਨੂੰ ਕਦੇ ਵੇਖਿਆ ਨਹੀ ਸੀ ਇਸ ਕਰਕੇ ਉਹ ਵੀ ਮੋਹਤਾਜ ਦੇ ਕੋਲ ਆਕੇ ਕੁਝ ਗੱਲਾਂ ਕਰਨ ਲੱਗਾ ਉਸਨੂੰ ਮੋਹਤਾਜ ਤੇ ਸ਼ੱਕ
ਵੀ ਹੋਇਆ ਪਰ ਉਹ ਬਿਨਾਂ ਸਬੂਤ ਦੇ ਕੀ ਕਰ ਸਕਦਾ ਸੀ,ਮਨਜੀਤ ਨੇ ਅੱਜ ਤੱਕ ਉਸਦੀ ਕਿਸੇ ਗੱਲ ਦਾ ਸਹੀ ਜਵਾਬ ਨਹੀ ਸੀ ਦਿਤਾ,ਮੋਹਤਾਜ ਤੇ ਦਲਜੀਤ ਨੇ ਜਾਣ ਦੀ
ਆਗਿਆ ਮੰਗੀ ਤੇ ਤੁਰ ਪਏ ਪਰ ਅਮਰ ਉਹਨਾਂ ਨੂੰ ਬਾਹਰ ਤੱਕ ਛੱਡਣ ਨਾਲ ਆ ਗਿਆ ਐਨੇ ਨੂੰ ਬਾਹਰ ਮੋਹਤਾਜ ਦੇ ਕਿਸੇ ਦੋਸਤ ਦਾ ਮੋਹਤਾਜ ਨੂੰ ਫੋਨ ਆਇਆ ਤੇ ਉਹ ਗੱਲ
ਕਰਨ ਲੱਗਾ ਮਨਜੀਤ ਦੇ ਭਰਾ ਅਮਰ ਨੇ ਮੋਕਾ ਦੇਖਕੇ ਦਲਜੀਤ ਤੋਂ ਆਈ ਕਾਰਡ ਦੇਖਣ ਨੂੰ ਮੰਗਿਆ,ਤਾਂ ਦਲਜੀਤ ਨੇ ਅਮਰ ਨੂੰ ਕਾਰਡ ਦਿਖਾਇਆ ਤਾਂ ਅਮਰ ਨੂੰ ਉਹਨਾਂ ਤੇ ਥੋੜਾ
ਯਕੀਨ ਹੋਇਆ,ਪਰ ਜਦ ਮੋਹਤਾਜ ਤੇ ਦਲਜੀਤ ਜਾਣ ਲੱਗੇ ਤਾਂ ਅਮਰ ਨੇ ਅਪਣੇ ਮੋਬਾਈਲ ਤੋ ਇਕ ਨੰਬਰ ਮਿਲਾਇਆ ਜੋ ਰਾਤ ਹੀ ਅਮਰ ਨੇ ਅਪਨੀ ਭੈਣ ਦੇ ਮੋਬਾਈਲ ਚੋ ਨੰਬਰ
ਪਤਾ ਕਰਵਾਉਣ ਲਈ ਕੱਢਿਆ ਸੀ,ਜਦ ਨੰਬਰ ਮਿਲਿਆ ਤਾਂ ਮੋਹਤਾਜ ਦੀ ਜੇਬ ਵਿੱਚ ਪਿਆ ਮੋਬਾਈਲ ਬੋਲ ਪਿਆ ਰਿੰਗ ਸੁਣਕੇ ਦੋਵੇਂ ਘਬਰਾ ਗਏ.ਮੋਹਤਾਜ ਨੇ ਭੱਜਣ ਚ ਹੀ ਅਪਨੀ
ਭਲਾਈ ਸਮਝੀ,ਉਹ ਭੱਜ ਤਾਂ ਲਏ ਪਰ ਅੱਧਾ ਪਿੰਡ ਵੀ ਉਹਨਾਂ ਮਗਰ ਭੱਜ ਲਿਆ,ਬਹੁਤ ਤੇਜ ਹੋਣ ਕਰਕੇ ਬੁੱਲਟ ਨਾ ਸੰਭਲਦਾ ਹੋਇਆ ਇਕ ਟੋਏ ਵਿੱਚ ਵੱਜਿਆ ਤੇ ਦੋਵੇਂ ਕਾਫੀ ਜੋਰ
ਨਾਲ ਰਗੜਾਂ ਖਾਦੇਂ ਜਮੀਨ ਤੇ ਜਾ ਗਿਰੇ.
ਅਮਰ ਤੇ ਉਸਦੇ ਹੋਰ ਭਰਾਵਾਂ ਦੀਆਂ ਅਵਾਜਾਂ ਸੁਣਕੇ ਉਹ ਹੋਰ ਘਬਰਾ ਗਏ ਪਰ ਬਚਣ ਦਾ ਕੋਈ ਹੱਲ ਨਹੀ ਸੀ ਅਮਰ ਦੇ ਛੋਟੇ ਭਰਾ ਬਲਜੀਤ ਨੇ ਮੋਹਤਾਜ ਦੇ ਇਕ ਵਗਾਮੀ ਸੋਟੀ
ਮਾਰੀ ਜੋ ਮੋਹਤਾਜ ਦੇ ਲੱਗਦੀ ੨ ਬਚੀ,ਅਮਰ ਹੱਥ ਚ ਨੰਗੀ ਤਲਵਾਰ ਲਈ ਮੋਹਤਾਜ ਤੇ ਹਮਲਾ ਕਰਨ ਹੀ ਲੱਗਿਆ ਸੀ ਕੀ ਐਨੇ ਨੂੰ ਡਰ ਤੇ ਘਬਰਾਹਟ ਨਾਲ ਸੁੱਤੇ ਪਏ ਮੋਹਤਾਜ ਦੀ
ਅੱਖ ਖੁੱਲ ਗਈ ਉਹ ਪਸੀਨੋ ਪਸੀਨੀ ਹੋਇਆ ਬੈੱਡ ਤੋ ਉਠਿਆ ਉਹਦਾ ਦਿਲ ਬਹੁਤ ਤੇਜੀ ਨਾਲ ਧੜਕ ਰਿਹਾ ਸੀ,ਉਸਨੇ ਦਰਾਜ ਚੋ ਸਿਗਰਟ ਦੀ ਡੱਬੀ ਕੱਢੀ ਤੇ ਇਕ ਸਿਗਰਟ ਜਲਾਈ
ਤੇ ਪੀਣ ਲੱਗਾ ਹਲਕੇ ਖੜਕੇ ਨਾਲ ਉਸਦਾ ਨਾਲ ਪਿਆ ਤਿੰਨ ਸਾਲ ਦਾ ਬੱਚਾ ਅਮਾਨ ਉਠਣ ਹੀ ਲੱਗਾ ਸੀ ਕਿ ਮੋਹਤਾਜ ਨੇ ਥਾਪੜ ਕੇ ਉਸਨੂੰ ਸੁਲਾ ਦਿਤਾ.ਸਿਗਰਟ ਦਾ ਧੂੰਆਂ ਸਾਰੇ ਕਮਰੇ
ਚ ਫੈਲ ਚੁੱਕਾ ਸੀ,ਮੋਹਤਾਜ ਸੋਚ ਰਿਹਾ ਸੀ ਕਿਉ ਇਨਸਾਨ ਦਾ ਗੁਜਰਿਆ ਅਤੀਤ ਇਨਸਾਨ ਨੂੰ ਰਹਿੰਦੀ ਉਮਰ ਤੱਕ ਕੱਲਾ ਨੀ ਛੱਡਦਾ,ਕੀ ਅਤੀਤ ਐਨਾ ਬਲਵਾਨ ਹੁੰਦਾ ਹੈ ਤੇ ਇਨਸਾਨ
ਐਨਾ ਕਮਜੋਰ ਜੋ ਇਸਤੋ ਪਿੱਛਾ ਨੀ ਛੁਡਾ ਸਕਦਾ,ਇਹ ਸਵਾਲ ਵਾਰ ਵਾਰ ਉਸਦੇ ਜਹਿਨ ਚ ਘੁੰਮ ਰਿਹਾ ਸੀ ਤੇ ਮਨਜੀਤ ਦਾ ਚਹਿਰਾ ਫੇਰ ਅੱਖਾਂ ਮੂਹਰੇ ਘੁੰਮਕੇ ਮਨਜੀਤ ਦੀ ਯਾਦ ਦਿਲਾ ਰਿਹਾ ਸੀ
ਅਰਸ਼ ਮਾਨ